07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਮੇਸ਼ ਵੈਲਫੇਅਰ ਕੌਂਸਲ ਤੇ ਭਾਰਜ ਪਰਿਵਾਰ ਨੇ ਲਗਾਇਆ ਲੰਗਰ <br/>

Ad Position 21
No active advertisement
ਨਗਰ ਕੀਰਤਨ ਦੇ ਸਵਾਗਤ ਵਿਚ ਲਗਾਏ ਲੰਗਰ ਦੌਰਾਨ ਸੇਵਾ ਕਰਦੇ ਹੋਏ ਭਾਰਜ ਪਰਿਵਾਰ ਤੇ ਦਸਮੇਸ਼ ਵੈਲਫੇਅਰ ਕੌਂਸਲ ਦੇ ਮੈਂਬਰ | ਅਜੀਤ ਤਸਵੀਰ <br/> 24-11-2025
ਐੱਸ. ਏ. ਐੱਸ. ਨਗਰ, 23 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਥਾਨਕ ਸੈਕਟਰ-71 ਵਿਖੇ ਕੌਂਸਲ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਦਸਮੇਸ਼ ਵੈਲਫੇਅਰ ਕੌਂਸਲ ਤੇ ਭਾਰਜ ਪਰਿਵਾਰ ਵਲੋਂ ਮਹਾਨ ਨਗਰ ਕੀਰਤਨ ਦੇ ਸਵਾਗਤ ਵਿਚ ਲੰਗਰ ਲਗਾਇਆ | ਇਸ ਮੌਕੇ ਦਸਮੇਸ਼ ਵੈਲਫੇਅਰ ਕੌਂਸਲ ਤੇ ਭਾਰਜ ਪਰਿਵਾਰ ਵਲੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੌਂਸਲ ਪ੍ਰਧਾਨ ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪਿ੍ੰਸ, ਨਰਿੰਦਰ ਸਿੰਘ ਸੰਧੂ, ਕੁਲਜੀਤ ਸਿੰਘ ਬੇਦੀ, ਦਵਿੰਦਰ ਸਿੰਘ ਭਾਟੀਆ, ਸੁਰਜੀਤ ਸਿੰਘ ਸੋਹਲ, ਲਖਮੀਰ ਸਿੰਘ ਹੁੰਝਨ, ਬਲਵਿੰਦਰ ਸਿੰਘ ਹੁੰਝਨ, ਸੁਰਿੰਦਰ ਸਿੰਘ ਜੰਡੂ, ਜਸਬੀਰ ਸਿੰਘ ਆਨੰਦ, ਮਨਮੋਹਨ ਕੌਰ, ਪਰਮਜੀਤ ਕੌਰ ਲਾਂਡਰਾ, ਇਕਬਾਲ ਸਿੰਘ ਸੰਧੂ, ਜਸਪਾਲ ਸਿੰਘ, ਜਗਤਾਰ ਸਿੰਘ ਬੱਬਰਾ, ਤਰਸੇਮ ਸਿੰਘ ਖੋਖਰ, ਬਿਕਰਮ ਸਿੰਘ ਹੁੰਝਨ, ਸਤਨਾਮ ਸਿੰਘ, ਹਰਪਾਲ ਸਿੰਘ ਭਾਰਜ, ਹਰਚਰਨ ਸਿੰਘ ਭਾਰਜ, ਪ੍ਰੀਤਮ ਸਿੰਘ, ਰਣਬੀਰ ਸਿੰਘ ਸਹਿਮੀ, ਪਵਿੱਤਰ ਸਿੰਘ ਬਿਰਦੀ, ਬਲਵੀਰ ਸਿੰਘ ਵਲੋਂ ਹਾਜ਼ਰੀ ਲਗਵਾਈ ਗਈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਸੀ. ਐਲ. ਐਫ. ਲਿਟਰਾਟੀ-2025 (ਚੰਡੀਗੜ੍ਹ ਲਿਟਫੈਸਟ) ਸਮਾਪਤ <br/> ਅਗਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਕਰਨਾ ਚਾਹੁੰਦੀ ਹੈ ਚੰਡੀਗੜ੍ਹ 'ਤੇ ਕਬਜ਼ਾ-ਸ਼ਰਮਾ <br/>
Ad Position 24