07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਖੇਲ੍ਹਣ ਦੇ ਸੁਰਿੰਦਰ ਸਿੰਘ ਰਾਣਾ ਭਿੰਡਰ ਆਪਣੇ ਪਰਿਵਾਰ ਸਮੇਤ 'ਆਪ' 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 24-11-2025
ਲਾਲੜੂ, 23 ਨਵੰਬਰ (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾਬੱਸੀ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਘੱਟਦਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਲੋਕ ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਨੂੰ ਛੱਡ 'ਆਪ' ਵਿਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਹੰਡੇਸਰਾ ਨੇੜਲੇ ਪਿੰਡ ਖੇਲ੍ਹਣ ਦੇ ਸੁਰਿੰਦਰ ਸਿੰਘ ਰਾਣਾ ਭਿੰਡਰ ਪਰਿਵਾਰ ਸਮੇਤ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਲੋਕ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ, ਇਸ ਲਈ ਵੱਡੀ ਗਿਣਤੀ ਲੋਕ 'ਆਪ' 'ਚ ਸ਼ਾਮਿਲ ਹੋ ਰਹੇ ਹਨ | ਵਿਧਾਇਕ ਰੰਧਾਵਾ ਨੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਸੂਬੇਦਾਰ ਜਲ ਸਿੰਘ ਰਾਣਾ, ਰਾਜ ਕੁਮਾਰ, ਰੋਹਿਤ, ਮੋਹਿਤ, ਅਜੇ ਰਾਣਾ, ਪੰਕਜ, ਮਹੇਂਦਰ ਰਾਣਾ, ਮੁਕਲ ਸ਼ਰਮਾ, ਬਿੰਦਰ ਸਿੰਘ, ਲਾਖਨ ਸਿੰਘ, ਯਸ਼ਪਾਲ ਰਾਣਾ, ਕੁਨਾਲ ਰਾਣਾ, ਦਿਲਾਵਰ ਰਾਣਾ, ਨਿਤਿਨ ਰਾਣਾ, ਰਾਹੁਲ ਕੁਮਾਰ, ਬਰਿੰਦਰ ਵਿੱਕੀ, ਰੋਹਿਤ ਰਾਣਾ ਦੇ ਪਾਰਟੀ ਚਿੰਨ ਪਾ ਕੇ ਪਾਰਟੀ 'ਚ ਸਵਾਗਤ ਕੀਤਾ | ਇਸ ਮੌਕੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਪਿੰਡ ਦੇ ਸਰਪੰਚ ਸੰਜੀਵ ਕੁਮਾਰ ਸੰਜੂ, ਪੰਚ ਅਤੇ ਬਲਾਕ ਪ੍ਰਧਾਨ ਸਮੇਤ 'ਆਪ' ਆਗੂ ਅਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਚੰਡੀਗੜ੍ਹ ਪੰਜਾਬ ਤੇ ਪੰਜਾਬੀਅਤ ਦਾ ਨਿੱਜੀ ਹੀ ਰਹੇਗਾ-ਬੰਨੀ ਕੰਗ
Ad Position 24