07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-11-2025
ਜ਼ੀਰਕਪੁਰ, 23 ਨਵੰਬਰ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਨੇ ਸੋਨੀਪਤ ਵਾਸੀ ਇਕ ਲੜਕੀ ਦੀ ਸ਼ਿਕਾਇਤ 'ਤੇ ਉਸ ਨਾਲ ਵਿਆਹ ਦੇ ਬਹਾਨੇ ਸਰੀਰਕ ਸ਼ੋਸ਼ਣ, ਧਮਕਾਉਣ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਜ਼ੀਰਕਪੁਰ ਦੇ ਵਸਨੀਕ ਜਸ਼ਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਦੀ ਪਛਾਣ ਜਸ਼ਨ ਨਾਲ ਉਸ ਦੀ ਆਪਣੀ ਭੈਣ ਤੇ ਜੀਜਾ ਰਾਹੀਂ ਹੋਈ ਸੀ | ਉਸ ਨੇ ਦੋਸ਼ ਲਗਾਇਆ ਕਿ ਜਸ਼ਨ ਨੇ ਪਹਿਲਾਂ ਦੋਸਤੀ ਵਧਾਈ ਤੇ ਫਿਰ ਲਗਾਤਾਰ ਫੋਨ 'ਤੇ ਗੱਲ ਕਰਦੇ ਹੋਏ ਉਸ ਨੂੰ ਵਿਆਹ ਦਾ ਭਰੋਸਾ ਦਿੱਤਾ | ਪੀੜਤ ਮੁਤਾਬਕ ਉਹ ਕਈ ਵਾਰ ਉਸ ਦੀ ਭੈਣ ਦੇ ਘਰ ਬਹਾਨੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ ਕਰਦਾ ਰਿਹਾ | ਲੜਕੀ ਨੇ ਦੱਸਿਆ ਕਿ ਜਸ਼ਨ ਨੇ ਭਰੋਸਾ ਦਿਵਾਇਆ ਕਿ ਉਹ ਇਕ ਸਾਲ ਦੇ ਅੰਦਰ ਉਸ ਨਾਲ ਵਿਆਹ ਕਰਵਾ ਲਵੇਗਾ, ਜਿਸ ਕਾਰਨ ਉਹ ਉਸ ਦੇ ਝਾਂਸੇ 'ਚ ਆ ਗਈ | ਲੜਕੀ ਨੇ ਦੋਸ਼ ਲਾਇਆ ਕਿ ਮੁਲਜ਼ਮ 10 ਦਿਨਾਂ ਤੱਕ ਉਸ ਦੀ ਭੈਣ ਦੇ ਘਰ ਆਇਆ ਤੇ ਉਸ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ ਤੇ ਵਾਰ-ਵਾਰ ਪੈਸੇ ਦੀ ਮੰਗ ਕਰਦਾ ਰਿਹਾ | ਇਸ ਦੌਰਾਨ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜਸ਼ਨ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਦੌਰਾਨ ਇਨਕਾਰ ਕਰਨ 'ਤੇ ਉਸ ਨਾਲ ਕੁੱਟਮਾਰ ਤੇ ਦੁਰਵਿਵਹਾਰ ਕੀਤਾ | ਪੀੜਤ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨੂੰ ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਸੀ | ਸ਼ਿਕਾਇਤ ਤੋਂ ਬਾਅਦ ਲੜਕੀ 18 ਨਵੰਬਰ ਨੂੰ ਮਹਿਲਾ ਸੈੱਲ ਰਾਹੀਂ ਬਲਟਾਣਾ ਪੁਲਿਸ ਸਟੇਸ਼ਨ ਪਹੁੰਚੀ ਅਤੇ ਉਪਰੰਤ ਜਾਂਚ 'ਚ ਦੋਸ਼ ਸਾਬਿਤ ਹੋਣ ਤੋਂ ਬਾਅਦ ਪੁਲਿਸ ਨੇ ਜਸ਼ਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਏ. ਐਸ. ਆਈ. ਨਿਰਮਲ ਕੌਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦੇਹਕਲਾਂ ਤੇ ਨਿਆਮੀਆਂ ਵਲੋਂ ਕਿਸਾਨਾਂ ਦੇ ਵਕੀਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਨਿਖੇਧੀ <br/> ਅਗਲੀ ਖ਼ਬਰ ਖੇਲ੍ਹਣ ਦੇ ਸੁਰਿੰਦਰ ਸਿੰਘ ਰਾਣਾ ਭਿੰਡਰ ਆਪਣੇ ਪਰਿਵਾਰ ਸਮੇਤ 'ਆਪ' 'ਚ ਸ਼ਾਮਿਲ <br/>
Ad Position 24