07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮੁਬਾਰਿਕਪੁਰ-ਰਾਮਗੜ੍ਹ ਸੜਕ ਦੀ ਲਮਕੀ ਉਸਾਰੀ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਨਰਕ <br/>

Ad Position 21
No active advertisement
ਅਜੀਤ ਡੈਸਕ 24-11-2025
ਡੇਰਾਬੱਸੀ, 23 ਨਵੰਬਰ (ਗੁਰਮੀਤ ਸਿੰਘ)-ਮੁਬਾਰਿਕਪੁਰ-ਰਾਮਗੜ੍ਹ ਸੜਕ ਦੀ ਉਸਾਰੀ ਅਧੂਰੀ ਛੱਡੇ ਜਾਣ ਕਾਰਨ ਇਲਾਕਾ ਵਾਸੀਆਂ ਦੀ ਜਿੰਦਗੀ ਨਰਕ ਵਰਗੀ ਬਣ ਕੇ ਰਹਿ ਗਈ ਹੈ | ਸੜਕ 'ਤੇ 4 ਘੰਟੇ ਉੱਡਦੀ ਧੂੜ ਤੇ ਮਿੱਟੀ ਨੇ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ | ਲੋਕਾਂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਹਲਕਾ ਵਿਧਾਇਕ ਵਲੋਂ 11.50 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਉਸਾਰੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ | ਠੇਕੇਦਾਰ ਨੇ ਸ਼ੁਰੂਆਤੀ ਦਿਨਾਂ 'ਚ ਕੁਝ ਖੁਦਾਈ ਕਰਕੇ ਕੰਮ ਸ਼ੁਰੂ ਕਰਨ ਦਾ ਡਰਾਮਾ ਤਾਂ ਕੀਤਾ, ਪਰ ਉਸ ਮਗਰੋਂ ਕੰਮ ਰੋਕਿਆ ਹੋਇਆ ਹੈ ਅਤੇ ਠੇਕੇਦਾਰ ਗਾਇਬ ਹੈ | ਲੋਕਾਂ ਨੇ ਦੱਸਿਆ ਕਿ ਸੜਕ 'ਤੇ ਉੱਡਦੀ ਮਿੱਟੀ ਘਰਾਂ, ਦੁਕਾਨਾਂ ਤੇ ਸਕੂਲਾਂ 'ਚ ਲਗਾਤਾਰ ਦਾਖਲ ਹੋ ਰਹੀ ਹੈ | ਰਾਤ ਨੂੰ ਸਾਫ਼ ਕਰਕੇ ਖੜ੍ਹੀ ਕੀਤੀ ਗੱਡੀਆਂ ਸਵੇਰੇ ਮਿੱਟੀ ਨਾਲ ਭਰ ਜਾਂਦੀਆਂ ਹਨ | ਹਵਾ ਐਨੀ ਦੂਸ਼ਿਤ ਹੋ ਚੁੱਕੀ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ | ਸਥਾਨਕ ਇਕ ਵਸਨੀਕ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਮੁਬਾਰਿਕਪੁਰ ਪੁਲਿਸ ਚੌਕੀ, ਡੀ. ਐਸ. ਪੀ. ਦਫਤਰ ਤੇ ਤਿੰਨ ਸਰਕਾਰੀ ਸਕੂਲ ਸਥਿਤ ਹਨ, ਜਿਥੇ ਰੋਜ਼ਾਨਾ ਸੈਂਕੜੇ ਵਿਦਿਆਰਥੀ ਅਤੇ ਕਰਮਚਾਰੀ ਇਸ ਪ੍ਰਦੂਸ਼ਿਤ ਮਾਹੌਲ 'ਚ ਰਹਿਣ ਨੂੰ ਮਜਬੂਰ ਹਨ | ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਤੇ ਸੰਬੰਧਤ ਵਿਭਾਗ ਵਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਠੇਕੇਦਾਰ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਾ ਨਿਭਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੋ ਲੋਕਾਂ ਨੂੰ ਇਸ ਨਰਕਯੋਗ ਹਾਲਤ ਤੋਂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ ਸਮਾਪਤ <br/> ਅਗਲੀ ਖ਼ਬਰ ਟੈਕਨਾਲੋਜੀ ਖੇਤਰ 'ਚ ਚੰਡੀਗੜ੍ਹ ਯੂਨੀਵਰਸਿਟੀ ਤੇ ਗਿਲਕੋ ਸਕੂਲ ਮਿਲ ਕੇ ਕਰਨਗੇ ਕੰਮ-ਸਤਨਾਮ ਸਿੰਘ ਸੰਧੂ <br/>
Ad Position 24