ਐੱਸ. ਏ. ਐੱਸ. ਨਗਰ, 23 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫ਼ੇਜ਼-6 ਸਥਿਤ ਪਾਰਟੀ ਦਫ਼ਤਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ (ਕਾਨਫ਼ਰੰਸ) ਉਤਸ਼ਾਹਪੂਰਵਕ ਮਾਹੌਲ 'ਚ ਸਮਾਪਤ ਹੋਇਆ | ਇਜਲਾਸ ਦੀ ਸ਼ੁਰੂਆਤ ਕਾਮਰੇਡ ਕਰਮਚੰਦ ਘੋਲੂਮਜਰਾ ਤੇ ਕਾਮਰੇਡ ਬਚਨ ਰਾਮ ਦੱਪਰ ਵਲੋਂ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ | ਇਸ ਮੌਕੇ ਪ੍ਰਧਾਨਗੀ ਮੰਡਲ 'ਚ ਕਾਮਰੇਡ ਬਿ੍ਜ ਮੋਹਨ ਖਰੜ, ਨਸੀਬ ਸਿੰਘ, ਭਾਗ ਸਿੰਘ ਗੀਗੇਮਾਜਰਾ ਤੇ ਕਾਮਰੇਡ ਮਹਿੰਦਰ ਪਾਲ ਸਿੰਘ ਸ਼ਾਮਿਲ ਸਨ, ਜਦਕਿ ਸੂਬਾ ਕਮੇਟੀ ਤੋਂ ਕਾਮਰੇਡ ਦੇਵੀ ਕੁਮਾਰੀ ਤੇ ਕਾਮਰੇਡ ਬੰਤ ਸਿੰਘ ਬਰਾੜ (ਸਟੇਟ ਸਕੱਤਰ ਪੰਜਾਬ) ਨੇ ਆਬਜ਼ਰਵਰ ਵਜੋਂ ਸ਼ਿਰਕਤ ਕੀਤੀ | ਇਜਲਾਸ ਦੌਰਾਨ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ਕਾਮਰੇਡ ਜਸਪਾਲ ਸਿੰਘ ਦੱਪਰ ਦੂਜੀ ਵਾਰ ਜ਼ਿਲ੍ਹਾ ਸਕੱਤਰ, ਕਾਮਰੇਡ ਵਿਨੋਦ ਚੁੱਘ ਸਹਾਇਕ ਸਕੱਤਰ, ਕਾਮਰੇਡ ਗੁਰਦਿਆਲ ਸਿੰਘ ਸਹਾਇਕ ਸਕੱਤਰ, ਅਸ਼ਵਨੀ ਕੁਮਾਰ ਲਾਲੜੂ ਖ਼ਜ਼ਾਨਚੀ ਅਤੇ ਜਗਤਾਰ ਸਿੰਘ ਬਟੋਲੀ ਦਫ਼ਤਰੀ ਸੈਕਟਰੀ ਚੁਣੇ ਗਏ | ਇਸ ਮੌਕੇ 22 ਮੈਂਬਰੀ ਕੌਂਸਲ ਕਮੇਟੀ ਦੀ ਚੋਣ ਕੀਤੀ ਗਈ ਅਤੇ 9 ਮੈਂਬਰੀ ਇਜੈਕਟਿਵ ਕਮੇਟੀ ਦਾ ਗਠਨ ਕੀਤਾ ਗਿਆ | ਇਸ ਤੋਂ ਇਲਾਵਾ ਸੂਬਾ ਇਜਲਾਸ 'ਚ ਭੇਜਣ ਲਈ ਚਾਰ ਡੈਲੀਗੇਟ ਸਰਬਸੰਮਤੀ ਨਾਲ ਚੁਣੇ ਗਏ | ਇਸ ਮੌਕੇ ਬਲਵਿੰਦਰ ਸਿੰਘ ਜੜੌਤ, ਸੁਰਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਸੁਰਿੰਦਰ ਪਾਲ ਸਿੰਘ ਲੋਹਰੀਆ, ਅਵਤਾਰ ਸਿੰਘ ਦੱਪਰ, ਕਵਰਪਾਲ ਮੁਹਾਲੀ, ਦਿਲਦਾਰ ਮੁਹਾਲੀ, ਹਰਮੇਲ ਸਿੰਘ ਖਰੜ ਆਦਿ ਹਾਜ਼ਰ ਸਨ |