07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਡੇਰਾਬੱਸੀ ਦੀ ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ <br/>

Ad Position 21
No active advertisement
ਡੇਰਾਬੱਸੀ-ਮੁਬਾਰਕਪੁਰ ਸੜਕ 'ਤੇ ਹਾਦਸੇ 'ਚ ਜ਼ਖ਼ਮੀ ਹੋਏ ਪਸ਼ੂ ਨੂੰ ਇਕ ਪਾਸੇ ਕਰਦੇ ਲੋਕ | ਤਸਵੀਰ : ਗੁਰਮੀਤ ਸਿੰਘ <br/> 24-11-2025
ਡੇਰਾਬੱਸੀ, 23 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ-ਮੁਬਾਰਕਪੁਰ ਸੜਕ 'ਤੇ ਘੁੰਮਦੇ ਬੇਸਹਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਸਥਾਨਕ ਪ੍ਰਸਾਸ਼ਨ ਇਨ੍ਹਾਂ 'ਤੇ ਨਕੇਲ ਪਾਉਣ 'ਚ ਨਾਕਾਮ ਸਾਬਤ ਹੋ ਰਿਹਾ ਹੈ | ਬੀਤੀ ਰਾਤ ਮੁਬਾਰਿਕਪੁਰ ਸੜਕ 'ਤੇ ਘੁੰਮਦਾ ਬੇਸਹਾਰਾ ਪਸ਼ੂ ਟਰੱਕ ਅੱਗੇ ਆਉਣ ਕਰਕੇ ਇਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ 'ਚ ਜ਼ਖ਼ਮੀ ਹੋਇਆ ਇਕ ਪਸ਼ੂ ਸੜਕ 'ਤੇ ਡਿਗ ਗਿਆ, ਜਿਸ ਕਰਕੇ ਸੜਕ 'ਤੇ ਜਾਮ ਲਗ ਗਿਆ | ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਭਾਰੀ ਮੁਸ਼ਕਤ ਕਰਕੇ ਜ਼ਖ਼ਮੀ ਪਸ਼ੂ ਨੂੰ ਸੜਕ ਤੋਂ ਇਕ ਪਾਸੇ ਕੀਤਾ, ਜਿਸ ਮਗਰੋਂ ਆਵਾਜਾਈ ਚਾਲੂ ਹੋ ਸਕੀ | ਇਸ 'ਤੇ ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੇਰਾਬੱਸੀ ਖੇਤਰ ਵਿਚ ਸੈਂਕੜੇ ਬੇਸਹਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਆਏ ਦਿਨ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਤੇ ਇਸ ਤਰ੍ਹਾਂ ਦੇ ਹਾਦਸੇ ਦਰਜਨਾਂ ਬੇਕਸੂਰ ਲੋਕਾਂ ਦੀ ਜਾਨ ਲੈ ਚੁੱਕੇ ਹਨ | ਮੁਬਾਰਕਪੁਰ ਸੜਕ 'ਤੇ ਬੇਸਹਾਰਾ ਪਸ਼ੂਆਂ ਦੀ ਵਧਦੀ ਗਿਣਤੀ ਕਾਰਨ ਇਸ ਤਰ੍ਹਾਂ ਦੇ ਹਾਦਸੇ ਆਮ ਹੋ ਗਏ ਹਨ | ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਖਿਜ਼ਰਾਬਾਦ 'ਚ 29ਵਾਂ ਫੁੱਟਬਾਲ ਟੂਰਨਾਮੈਂਟ ਚੰਦਪੁਰ ਡਕਾਲਾ ਦੀ ਟੀਮ ਨੇ ਜਿੱਤਿਆ <br/> ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ ਸਮਾਪਤ <br/>
Ad Position 24