07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਖਿਜ਼ਰਾਬਾਦ 'ਚ 29ਵਾਂ ਫੁੱਟਬਾਲ ਟੂਰਨਾਮੈਂਟ ਚੰਦਪੁਰ ਡਕਾਲਾ ਦੀ ਟੀਮ ਨੇ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 24-11-2025
ਮਾਜਰੀ, 23 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਵਿਖੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 29ਵਾਂ ਵਿਸ਼ਾਲ ਖੇਡ ਮੇਲਾ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪਾਵਰ ਸਲੈਪਰ ਜੁਝਾਰ ਸਿੰਘ ਨੇ ਸ਼ਮੂਲੀਅਤ ਕੀਤੀ | ਟੂਰਨਾਮੈਂਟ ਦੌਰਾਨ ਫੁੱਟਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ | ਇਸ ਸੰਬੰਧੀ ਪ੍ਰਧਾਨ ਪੁਸ਼ਪਿੰਦਰ ਕੁਮਾਰ ਬਿੰਟਾ ਨੇ ਦੱਸਿਆ ਕਿ ਟੂਰਨਾਮੈਂਟ 'ਚ ਫੁੱਟਬਾਲ ਦੀਆਂ 32 ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਸੈਮੀਫਾਈਨਲ ਮੁਕਾਬਲਿਆਂ 'ਚ ਖਿਜ਼ਰਾਬਾਦ ਏ ਟੀਮ ਤਿਊੜ ਦੀ ਟੀਮ ਤੇ ਚੰਦਪੁਰ ਡਕਾਲਾ ਦੀ ਟੀਮ ਖਿਜ਼ਰਾਬਾਦ ਬੀ ਟੀਮ ਨੂੰ ਹਰਾ ਕੇ ਫਾਈਨਲ 'ਚ ਦਾਖਲ ਹੋਈਆਂ | ਫਾਈਨਲ ਮੁਕਾਬਲੇ 'ਚ ਚੰਦਪੁਰ ਡਕਾਲਾ ਦੀ ਟੀਮ ਨੇ ਖਿਜ਼ਰਾਬਾਦ ਏ ਟੀਮ ਨੂੰ ਹਰਾ ਕੇ ਟਰਾਫੀ ਤੇ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ 'ਤੇ ਕਬਜ਼ਾ ਕੀਤਾ | ਇਸ ਦੌਰਾਨ ਤੀਜੇ ਤੇ ਚੌਥੇ ਨੰਬਰ ਦੇ ਮੁਕਾਬਲੇ ਵਿਚ ਖਿਜ਼ਰਾਬਾਦ ਬੀ ਟੀਮ ਨੇ ਤਿਊੜ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਲੰਬੀਛਾਲ, ਗੋਲਾ ਸੁੱਟਣ ਅਤੇ ਦੌੜਾਂ 'ਚ ਵੱਖ-ਵੱਖ ਅਥਲੀਟਾਂ ਨੇ ਭਾਗ ਨੇ ਜਿੱਤ ਹਾਸਿਲ ਕੀਤੀ ਤੇ ਇਨਾਮ ਹਾਸਿਲ ਕੀਤੇ | ਟੂਰਨਾਮੈਂਟ ਦੌਰਾਨ ਪੰਜਾਬ ਤੇ ਹਰਿਆਣਾਂ ਦੀਆਂ ਲੜਕੀਆਂ ਦਾ ਕਬੱਡੀ ਮੈਚ ਵੀ ਕਰਵਾਇਆ, ਜਿਸ 'ਚ ਪੰਜਾਬ ਦੀਆਂ ਲੜਕੀਆਂ ਨੇ ਹਰਿਆਣਾ ਦੀਆਂ ਲੜਕੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਦੌਰਾਨ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਪਾਵਰ ਸਲੈਪਰ ਜੁਝਾਰ ਸਿੰਘ ਵਲੋਂ ਕੀਤੀ ਗਈ ਤੇ ਸ਼ਾਮ ਵੇਲੇ ਮਸ਼ਹੂਰ ਗਾਇਕ ਜੋੜੀ ਹਰਵਿੰਦਰ ਨੂਰਪੁਰੀ ਤੇ ਸੁੱਖ ਘੁੰਮਣ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ | ਇਸ ਮੌਕੇ ਤਰਨਜੀਤ ਸਿੰਘ ਬਾਵਾ, ਪਾਲਇੰਦਰਜੀਤ ਸਿੰਘ ਬਾਠ, ਮਾਸਟਰ ਪਰਮਜੀਤ ਸਿੰਘ, ਨਰਿੰਦਰਪਾਲ ਪਾਲੀ, ਰਵਿੰਦਰ ਸਿੰਘ ਰਵੀ, ਪਵਨ ਰਾਣਾ, ਜਗਤਾਰ ਸਿੰਘ, ਧਰਮਪਾਲ ਰਾਣਾ, ਰਜਿੰਦਰ ਸਿੰਘ, ਬਲਦੇਵ ਸਿੰਘ, ਮਾਸਟਰ ਸੁਖਦੀਪ ਸਿੰਘ, ਜਸਵਿੰਦਰ ਸਿੰਘ ਕਾਲਾ, ਸਰਪੰਚ ਹਰਜੀਤ ਕੌਰ, ਸਤਨਾਮ ਸਿੰਘ ਪਾਬਲਾ, ਹਰਿੰਦਰ ਸਿੰਘ ਛਿੰਦਾ, ਹਰਬੰਸ ਸਿੰਘ, ਗੁਰਜੀਤ ਸਿੰਘ ਗੋਗਾ, ਹਰਿੰਦਰ ਸਿੰਘ ਹਿੰਦੀ, ਚਰਨਜੀਤ ਸਿੰਘ, ਜਸਪਾਲ ਸਿੰਘ, ਕਿਰਪਾਲ ਸਿੰਘ, ਕੁਲਦੀਪ ਸਿੰਘ, ਵਰਿੰਦਰ ਸਿੰਘ, ਈਮਾਮਦੀਨ, ਹਰਮਨਜੀਤ ਸਿੰਘ, ਤਰੁਣ ਬੰਸਲ, ਪ੍ਰਭਜੋਤ ਸਿੰਘ, ਜੱਸਾ ਨੰਬਰਦਾਰ, ਨਰਿੰਦਰ ਸਿੰਘ, ਸੁਲੱਖਣ ਸਿੰਘ, ਜਸ਼ਨਦੀਪ ਸਿੰਘ, ਸੁਖਵਿੰਦਰ ਸੁੱਖੀ, ਅਜੈਵੀਰ ਸਿੰਘ, ਵਿਜੇ ਵੀਰ ਸਿੰਘ, ਦਵਿੰਦਰ ਸਿੰਘ, ਇੰਦਰਵੀਰ ਸਿੰਘ, ਗੁਰਨੇਕ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਨਵੀਨ ਬੰਸਲ ਆਦਿ ਤੋਂ ਇਲਾਵਾ ਕਲੱਬ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਬਣਾਏ 35 ਘਰ ਸਿੱਖ ਸਿਕਲੀਗਰ ਪਰਿਵਾਰਾਂ ਦੇ ਕੀਤੇ ਹਵਾਲੇ <br/> ਅਗਲੀ ਖ਼ਬਰ ਡੇਰਾਬੱਸੀ ਦੀ ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ <br/>
Ad Position 24