25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪ੍ਰਾਈਵੇਟ ਸਕੂਲ ਦੀ ਨਿਰਮਾਣ ਅਧੀਨ ਇਮਾਰਤ ਦਾ ਬਾਹਰ ਨਿਕਲਿਆ ਗਾਰਡਰ ਵੱਜਣ ਕਾਰਨ ਵਿਦਿਆਰਥੀ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 07-12-2025
ਕੁਰਾਲੀ, 6 ਦਸੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ 'ਚ ਚੱਲ ਰਹੇ ਬਿਲਡਿੰਗ ਦੇ ਨਿਰਮਾਣ ਕਾਰਜਾਂ ਦੌਰਾਨ ਇਕ ਵਿਦਿਆਰਥੀ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ | ਇਸ ਸੰਬੰਧੀ ਸਥਾਨਕ ਮਾਸਟਰ ਕਾਲੋਨੀ ਦੇ ਵਸਨੀਕ ਸੂਰਜ ਕੁਮਾਰ ਤੇ ਪੂਜਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੁਨੀਤ ਸ਼ਰਮਾ ਸਨਫੀਲਡ ਸਕੂਲ 'ਚ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ | ਉਨ੍ਹਾਂ ਕਿਹਾ ਕਿ ਸਕੂਲ 'ਚ ਬਿਲਡਿੰਗ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਪਰ ਬੱਚਿਆਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਲੰਘਣ ਲਈ ਬਣਾਏ ਗਏ ਰਸਤੇ 'ਚ ਹੀ ਇਕ ਦੀਵਾਰ 'ਚੋਂ ਗਾਰਡਰ ਬਾਹਰ ਨਿਕਲਿਆ ਹੋਇਆ ਸੀ, ਜੋ ਕਿ ਉਨ੍ਹਾਂ ਦੇ ਪੁੱਤਰ ਦੇ ਜ਼ਖ਼ਮੀ ਹੋਣ ਦਾ ਕਾਰਨ ਬਣਿਆ | ਉਨ੍ਹਾਂ ਕਿਹਾ ਕਿ ਰਸਤੇ ਤੋਂ ਲੰਘਣ ਸਮੇਂ ਸਾਥੀ ਦੀ ਖਹਿ ਲੱਗਣ ਕਾਰਨ ਪੁਨੀਤ ਅਚਾਨਕ ਦੀਵਾਰ 'ਚੋਂ ਕਾਫ਼ੀ ਬਾਹਰ ਨਿਕਲੇ ਲੋਹੇ ਦੇ ਗਾਰਡਰ ਨਾਲ ਜਾ ਟਕਰਾਇਆ, ਜਿਸ ਨਾਲ ਉਸ ਦੀ ਅੱਖ ਤੇ ਮੱਥੇ 'ਤੇ ਕਾਫ਼ੀ ਸੱਟ ਲੱਗੀ | ਇਸ ਤੋਂ ਬਾਅਦ ਸਕੂਲ ਪ੍ਰਬੰਧਕ ਉਸ ਨੂੰ ਤੁਰੰਤ ਸ਼ਹਿਰ ਦੇ ਹੀ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ | ਸੂਰਜ ਕੁਮਾਰ ਨੇ ਦੱਸਿਆ ਕਿ ਹਾਦਸੇ ਬਾਰੇ ਪਤਾ ਚੱਲਦਿਆਂ ਹੀ ਉਹ ਵੀ ਤੁਰੰਤ ਹਸਪਤਾਲ ਪਹੁੰਚ ਗਏ, ਪਰ ਅੱਖ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਪੁਨੀਤ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਪੀ. ਜੀ. ਆਈ. ਤੱਕ ਪੁਨੀਤ ਨੂੰ ਲੈ ਕੇ ਜਾਣ ਲਈ ਗੱਡੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਪਹਿਲਾਂ ਪੀ. ਜੀ. ਆਈ. ਤੇ ਫਿਰ ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿਖੇ ਉਨ੍ਹਾਂ ਨੇ ਪੁੱਤਰ ਪੁਨੀਤ ਦਾ ਇਲਾਜ ਹੋਇਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਮੱਥੇ ਤੇ ਅੱਖ ਦੀ ਹੱਡੀ 'ਚ ਫਰੈਕਚਰ ਹੈ, ਜਦ ਕਿ ਅੱਖ ਦੇ ਪਰਦੇ ਦੇ ਨੁਕਸਾਨੇ ਜਾਣ ਕਾਰਨ ਨਜ਼ਰ ਜਾਣ ਦਾ ਵੀ ਖਦਸ਼ਾ ਹੈ | ਪੁਨੀਤ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਤੇ ਰਵੱਈਏ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਲਾਪ੍ਰਵਾਹੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਵਿਦਿਆਰਥੀ ਦੇ ਸਕੂਲ ਸਮੇਂ ਦੌਰਾਨ ਸੱਟ ਲੱਗੀ ਸੀ ਅਤੇ ਉਸ ਨੂੰ ਇਲਾਜ ਲਈ ਸਕੂਲ ਸਟਾਫ਼ ਹੀ ਹਸਪਤਾਲ ਲੈ ਕੇ ਗਿਆ ਸੀ | ਉਨ੍ਹਾਂ ਕਿਹਾ ਕਿ ਹੁਣ ਵੀ ਸਕੂਲ ਪ੍ਰਸ਼ਾਸਨ ਵਲੋਂ ਮਾਪਿਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਤੇ ਆਰਥਿਕ ਮਦਦ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-20 ਆਜ਼ਾਦ ਮਾਰਕੀਟ 'ਚ ਅਚਾਨਕ ਲੱਗੀ ਅੱਗ, ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ <... ਅਗਲੀ ਖ਼ਬਰ ਬਾਲੀਵੁੱਡ ਅਦਾਕਾਰਾ ਹੈਲਨ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
Ad Position 24