ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਆਪਣੇ ਜ਼ਮਾਨ ਦੀ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਤੇ ਆਪਣੇ ਨ੍ਰਿਤ ਦੀਆਂ ਅਦਾਵਾਂ ਨਾਲ ਕਰੋੜਾਂ ਸਿਨੈ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਹੈਲਨ ਖਾਨ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਫ਼ਿਲਮ ਨਿਰਦੇਸ਼ਕ ਸਲੀਮ ਖਾਨ ਦੀ ਪਤਨੀ ਅਤੇ ਬਾਲਵੁੱਡ ਸਟਾਰ ਸਲਮਾਨ ਖਾਨ, ਅਰਬਾਜ ਖਾਨ, ਸੁਹੇਲ ਖਾਨ ਤੇ ਅਰਪਿਤਾ ਖਾਨ ਦੀ ਮਾਤਾ ਤੇ 87 ਸਾਲਾ ਹੈਲਨ ਖ਼ਾਨ ਫ਼ਿਲਮ ਅਦਾਕਾਰਾ ਨੇ ਆਪਣੇ 70 ਵਰ੍ਹਿਆਂ ਦੇ ਫਿਲਮੀ ਸਫਰ ਦੌਰਾਨ 750 ਤੋਂ ਵਧੇਰੇ ਹਿੰਦੀ ਫ਼ਿਲਮਾਂ ਵਿਚ ਭੁਮਿਕਾਵਾਂ ਨਿਭਾਈਆਂ।
ਬਾਲੀਵੁੱਡ ਅਦਾਕਾਰਾ ਹੈਲਨ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
ਅਜੀਤ ਡੈਸਕ
07-12-2025