02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਨ ਬੀਟ ਮੈਡੀਕਲ ਗਰੁੱਪ ਟਰੱਸਟ ਨੇ ਚੰਡੀਗੜ੍ਹ ਵਿਖੇ ਲਗਾਇਆ 'ਫੁੱਲ ਬਾਡੀ ਮੈਡੀਕਲ' ਕੈਂਪ <br/>

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)-'ਵਨ ਬੀਟ ਮੈਡੀਕਲ ਗਰੁੱਪ ਟਰੱਸਟ' ਚਮਕੌਰ ਸਾਹਿਬ ਵਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪਹਿਲਾ ਫੁੱਲ ਬਾਡੀ ਹੈਲਥ ਚੈੱਕਅਪ ਕੈਂਪ ਲਗਾਇਆ | ਕੈਂਪ ਦੌਰਾਨ 'ਵਨ ਬੀਟ ਮੈਡੀਕਲ ਗਰੁੱਪ ਟਰੱਸਟ' ਦੀ 26 ਮੈਂਬਰੀ ਟੀਮ ਦੀ ਅਗਵਾਈ ਚੇਅਰਮੈਨ ਬਹਾਦਰ ਸਿੰਘ, ਰਾਜਦੀਪ ਸਿੰਘ ਤੇ ਉਕਪਾਲ ਸਿੰਘ ਵਲੋਂ ਕੀਤੀ ਗਈ | ਕੈਂਪ 'ਚ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਮੈਡੀਸਨ, ਅੱਖਾਂ ਦੀ ਜਾਂਚ, ਬਲੱਡ ਟੈੱਸਟ, ਕੈਂਸਰ ਮਾਰਕਰ, ਵਾਇਰਲ ਮਾਰਕਰ, ਗਲੂਕੋਮਾ ਸਕ੍ਰੀਨਿੰਗ ਆਦਿ ਸਮੇਤ ਕਈ ਮਹੱਤਵਪੂਰਨ ਟੈੱਸਟ ਕੀਤੇ ਗਏ | ਕੈਂਪ ਦੌਰਾਨ ਕੁੱਲ 236 ਲੋਕਾਂ ਨੇ ਓ. ਪੀ. ਡੀ. ਸੇਵਾਵਾਂ ਲਈਆਂ, ਜਦਕਿ 206 ਲੋਕਾਂ ਦੇ ਵੱਖ-ਵੱਖ ਟੈੱਸਟ ਕੀਤੇ ਗਏ | ਇਸ ਤੋਂ ਇਲਾਵਾ 73 ਫ਼੍ਰੀ ਐਨਕਾਂ ਦੀ ਵੰਡ ਵੀ ਕੀਤੀ ਗਈ | ਕੈਂਪ 'ਚ ਅੱਖਾਂ ਦੀ ਜਾਂਚ ਡਾ. ਐਸ. ਐਸ. ਹਾਮਿਦ ਵਲੋਂ ਕੀਤੀ ਗਈ ਜਦਕਿ ਜਨਰਲ ਮੈਡੀਸਨ ਦੀ ਜਾਂਚ ਡਾ. ਰਜਨੀ ਬਾਲਾ ਵਲੋਂ ਕੀਤੀ ਗਈ |
ਮਨੁੱਖਤਾ ਦੀ ਸੇਵਾ ਲਈ ਲਗਾਤਾਰ ਯੋਗਦਾਨ-ਚੇਅਰਮੈਨ ਬਹਾਦਰ ਸਿੰਘ
ਟਰੱਸਟ ਦੇ ਚੇਅਰਮੈਨ ਬਹਾਦਰ ਸਿੰਘ ਨੇ ਦੱਸਿਆ ਕਿ 'ਵਨ ਬੀਟ ਮੈਡੀਕਲ ਗਰੁੱਪ' ਨੇ 2012 ਤੋਂ ਯੂ. ਪੀ. ਦੇ ਭੀਰਾ ਖੀਰੀ (ਜ਼ਿਲ੍ਹਾ ਲਖੀਮਪੁਰ ਖੀਰੀ) ਵਿਚ ਅਤੇ 2024 ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕਈ ਸਿਹਤ ਕੈਂਪ ਲਗਾਏ ਜਾ ਚੁੱਕੇ ਹਨ | ਇਸ ਤੋਂ ਇਲਾਵਾ ਟਰੱਸਟ ਵਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਲੰਗਰ ਸੇਵਾ, ਦਵਾਈਆਂ ਦੀ ਸੇਵਾ, ਸਮੂਹਿਕ ਵਿਆਹ ਤੇ ਹੋਰ ਸਮਾਜਿਕ ਕਾਰਜ ਵੀ ਕੀਤੇ ਜਾ ਰਹੇ ਹਨ | ਟਰੱਸਟ ਚੇਅਰਮੈਨ ਬਹਾਦਰ ਸਿੰਘ ਨੇ ਦੱਸਿਆ ਕਿ ਟਰੱਸਟ ਵਲੋਂ ਲਗਾਏ ਜਾਂਦੇ ਕੈਂਪਾਂ 'ਚ ਹਰ ਵਰਗ ਦੇ ਲੋਕ ਸੇਵਾਵਾਂ ਦਾ ਲਾਭ ਲੈ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਸੈਕਟਰ 17 ਵਿਚ ਅਧੂਰੇ ਵਿਕਾਸ ਕਾਰਜ ਬਣੇ ਪ੍ਰੇਸ਼ਾਨੀ ਦਾ ਸਬੱਬ <br/> ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ 8 ਲੱਖ ਦੀ ਠੱਗੀ, ਸੈਕਟਰ-19 ਪੁਲਿਸ ਵਲੋਂ ਮੁਲਜ਼ਮ ਮਹਿਲਾ ਗਿ੍ਫ਼ਤਾਰ
Ad Position 24