02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੇ ਆਖ਼ਰੀ ਦਿਨ ਗਾਇਕ ਅੰਮਿ੍ਤ ਮਾਨ ਨੇ ਲਾਈਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਕਲਾਗ੍ਰਾਮ ਵਿਖੇ 15ਵੇਂ ਕੌਮੀ ਸ਼ਿਲਪ ਮੇਲੇ ਦੇ ਆਖ਼ਰੀ ਦਿਨ ਐਤਵਾਰ ਨੂੰ ਮੇਲੇ ਦਾ ਮੈਦਾਨ ਰੰਗਾਂ, ਧੁਨਾਂ ਤੇ ਰਵਾਇਤੀ ਕਲਾਵਾਂ ਦੀ ਰੌਣਕ ਨਾਲ ਚਮਕਦਾ ਨਜ਼ਰ ਆਇਆ | ਸ਼ਾਮ ਦੇ ਮੁੱਖ ਆਕਰਸ਼ਨ ਦਾ ਕੇਂਦਰ ਪੰਜਾਬ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਅੰਮਿ੍ਤ ਮਾਨ ਰਹੇ, ਜਿਨ੍ਹਾਂ ਨੇ ਟ੍ਰਾਈ-ਸਿਟੀ ਦੀ ਭੀੜ ਨੂੰ ਆਪਣੇ ਹਿੱਟ ਗੀਤਾਂ 'ਤੇ ਨੱਚਣ ਲਈ ਮਜਬੂਰ ਕਰ ਦਿੱਤਾ | ਦਿਲਜੀਤ ਦੁਸਾਂਝ ਦੇ ਮਸ਼ਹੂਰ ਗੀਤ 'ਬੋਰਨ ਟੂ ਸ਼ਾਈਨ' ਦੀ ਥੀਮ 'ਤੇ ਉਸ ਦੀ ਖ਼ਾਸ ਪੇਸ਼ਕਾਰੀ ਨੇ ਮੇਲੇ ਦੇ ਸ਼ੋਅ ਨੂੰ ਨਵੀਂ ਉਚਾਈ ਦਿੱਤੀ | ਮਾਨ ਨੇ ਸਟੇਜ 'ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਸਫਲਤਾ ਦਾ ਅਸਲ ਕਾਰਨ ਮੇਰੇ ਸੁਣਨ ਵਾਲਿਆਂ ਦਾ ਪਿਆਰ ਹੈ ਅਤੇ ਜਲਦੀ ਹੀ ਨਵੇਂ ਪ੍ਰਾਜੈਕਟਾਂ ਦੀਆਂ ਝਲਕੀਆਂ ਜਨਤਾ ਨਾਲ ਸਾਂਝੀਆਂ ਕਰਨ ਦਾ ਵਾਅਦਾ ਕੀਤਾ |
ਲੋਕ ਨਾਚਾਂ ਨਾਲ ਦਿਨ ਦਾ ਸੈਸ਼ਨ ਰੰਗੀਨ
ਦਿਨਦੇ ਸਮੇਂ ਜੰਮੂ-ਕਸ਼ਮੀਰ ਦਾ 'ਰਾਊਫ ਨਾਚ', ਉੱਤਰਾਖੰਡ ਦਾ 'ਛਪੇਲੀ', ਆਸਾਮ ਦਾ 'ਬਿਹੂ' ਤੇ ਹਰਿਆਣਾ ਦਾ 'ਘੂਮਰ' ਨਾਚ ਮੰਚ 'ਤੇ ਕੇਂਦਰ ਬਣੇ | ਰਾਜਸਥਾਨ ਦੀ ਕਾਲ ਬੇਲੀਆ ਨਰਤਕਾਂ ਦੀ ਜੋਸ਼ੀਲੀ ਪੇਸ਼ਕਾਰੀ ਨੇ ਦਰਸ਼ਕਾਂ ਦੇ ਮਨ ਮੋਹ ਲਈ | ਪੰਜਾਬੀ ਭੰਗੜਾ, ਜੰਮੂ-ਕਸ਼ਮੀਰ ਦਾ ਜਾਗ੍ਰਣ ਨਾਚ ਤੇ ਹੋਰ ਲੋਕ ਪੇਸ਼ਕਾਰੀਆਂ ਨੂੰ ਵੀ ਭਰਪੂਰ ਤਾੜੀਆਂ ਮਿਲੀਆਂ | ਸ਼ਾਮ ਦੇ ਦੂਜੇ ਸੈਸ਼ਨ ਵਿਚ ਪੰਜਾਬ ਦੇ ਕਰਮ ਸਿੰਘ ਸਮੂਹ ਨੇ ਝੂਮਰ ਨਾਚ ਨਾਲ ਮੰਚ ਨੂੰ ਰੌਸ਼ਨ ਕਰ ਦਿੱਤਾ | ਰਾਜਸਥਾਨ ਦੇ 'ਚੱਕਰੀਂ ਨਾਚ' ਨੇ ਰੰਗੀਨ ਪੋਸ਼ਾਕਾਂ ਅਤੇ ਤੇਜ਼ ਘੁੰਮਣ ਦੀ ਕਲਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ | ਪੱਛਮੀ ਬੰਗਾਲ ਦੇ 'ਰਾਏਬੇਂਸ਼ੇ' ਨਾਚ ਨੇ ਮਾਰਸ਼ਲ ਆਰਟ ਤੇ ਐਕਰੋਬੈਟਿਕਸ ਦੇ ਮਿਲੇ-ਜੁਲੇ ਦਿ੍ਸ਼ ਨਾਲ ਭੀੜ ਦੀਆਂ ਵਾਹ-ਵਾਹੀਆਂ ਲੁੱਟੀਆਂ | ਦੁਪਹਿਰ ਸਮੇਂ ਰਾਜਸਥਾਨ ਦੇ ਮੁਰਲੀ ਰਾਜਸਥਾਨੀ ਨੇ ਆਪਣੀ ਰੂਹਾਨੀ ਲੋਕ ਗਾਇਕੀ ਨਾਲ ਮਾਹੌਲ ਸੁਰੀਲਾ ਬਣਾਇਆ | ਉਨ੍ਹਾਂ ਦੀ ਮਿੱਠੀ ਧੁਨ ਤੇ ਰਾਜਸਥਾਨੀ ਸੁਰਾਂ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲਿਆ |
ਪੰਜਾਬੀ ਗੀਤ ਤੇ ਮਲਵਈ ਗਿੱਧਾ ਬਣੇ ਖ਼ਾਸ ਆਕਰਸ਼ਨ
ਪੰਜਾਬੀ ਆਰਕੈਸਟਰਾ, ਬੌਬੀ ਸਿੱਧੂ ਦੇ ਲੋਕ ਗੀਤ ਤੇ ਪ੍ਰੋਫੈਸਰ ਮੇਜਰ ਸਿੰਘ ਸਮੂਹ ਦੇ ਮਲਵਈ ਗਿੱਧੇ ਨੇ ਟੈਂਟ ਸਿਟੀ ਵਿਚ ਪੰਜਾਬੀ ਰੰਗ ਬਿਖੇਰ ਦਿੱਤਾ | ਇਸ ਤੋਂ ਇਲਾਵਾ ਦਾਲ-ਬਾਟੀ, ਦੁੱਧ-ਜਲੇਬਾ, ਸਰੋਂ ਦਾ ਸਾਗ, ਲਿਟੀ-ਚੋਖਾ, ਤੇਲੰਗਾਨਾ ਦੇ ਖ਼ਾਸ ਭੋਜਨ ਸਮੇਤ ਕਈ ਰਾਜਾਂ ਦੇ ਪਕਵਾਨਾਂ ਦਾ ਲੋਕਾਂ ਨੇ ਬੜੇ ਚਾਵ ਨਾਲ ਆਨੰਦ ਮਾਣਿਆ | ਕਾਰੀਗਰਾਂ ਦੇ ਸਟਾਲਾਂ 'ਤੇ ਵੀ ਖ਼ਰੀਦਦਾਰੀ ਲਈ ਚੰਗੀ-ਖਾਸੀ ਭੀੜ ਰਹੀ | ਰਾਜਸਥਾਨ ਦੀ ਕੱਚੀ ਘੋੜੀ, ਹਰਿਆਣਾ ਦੇ ਬੀਨ ਜੋਗੀ ਤੇ ਨਾਗ ਦਾ ਨਾਚ ਨੇ ਲਗਾਤਾਰ ਮਨੋਰੰਜਨ ਕੀਤਾ | ਪੰਜਾਬ ਦੀ 'ਬਾਜ਼ੀਗਰ ਟੀਮ' ਵਲੋਂ ਪੇਸ਼ ਕੀਤੇ ਦਮਦਾਰ ਸਟੰਟਾਂ 'ਤੇ ਦਰਸ਼ਕ ਝੂਮ ਉਠੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਕਟਾਰੀਆ ਵਲੋਂ ਮੈਦਾਨੀ ਨਿਰੀਖਣ ਦੌਰਾਨ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਅਗਲੀ ਖ਼ਬਰ ਡੇਰਾਬੱਸੀ ਦੇ ਸੈਕਟਰ 17 ਵਿਚ ਅਧੂਰੇ ਵਿਕਾਸ ਕਾਰਜ ਬਣੇ ਪ੍ਰੇਸ਼ਾਨੀ ਦਾ ਸਬੱਬ <br/>
Ad Position 24