02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੰਜਾਬ ਦੇ ਰਾਜਪਾਲ ਕਟਾਰੀਆ ਵਲੋਂ ਮੈਦਾਨੀ ਨਿਰੀਖਣ ਦੌਰਾਨ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਰਾਜਪਾਲ ਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸ਼ਹਿਰ ਦੇ ਕਈ ਅਹਿਮ ਵਿਕਾਸ ਤੇ ਹਾਊਸਿੰਗ ਪ੍ਰਾਜੈਕਟਾਂ ਦਾ ਵਿਸਤਿ੍ਤ ਦੌਰਾ ਕਰਕੇ ਉਨ੍ਹਾਂ ਦੀ ਪ੍ਰਗਤੀ ਤੇ ਭਵਿੱਖੀ ਯੋਜਨਾਵਾਂ ਦਾ ਜਾਇਜ਼ਾ ਲਿਆ | ਇਸ ਨਿਰੀਖਣ ਦਾ ਮਕਸਦ ਖਾਲੀ ਪਈ ਜ਼ਮੀਨਾਂ ਦੀ ਤਰਕਸੰਗਤ ਵਰਤੋਂ, ਹਾਊਸਿੰਗ ਸੁਵਿਧਾਵਾਂ ਵਿਚ ਸੁਧਾਰ, ਵਪਾਰਕ ਢਾਂਚਿਆਂ ਦਾ ਵਿਆਪਕ ਵਿਕਾਸ ਤੇ ਸ਼ਹਿਰੀ ਯੋਜਨਾ ਦੀ ਸਮੀਖਿਆ ਕਰਨਾ ਸੀ | ਦੌਰੇ ਦੌਰਾਨ ਪ੍ਰਸ਼ਾਸਕ ਨੇ ਆਈ. ਟੀ. ਪਾਰਕ, ਮਨੀਮਾਜਰਾ ਦੇ ਆਈ. ਟੀ. ਹੈਬੀਟੈਟ (ਪਾਕੇਟ ਨੰਬਰ 6), ਇੰਡਸਟਰੀਅਲ ਏਰੀਆ ਫ਼ੇਜ਼1 ਦੀ ਸੰਜੇ ਕਾਲੋਨੀ, ਸੈਕਟਰ-43 ਵਿਚ ਸਰਕਾਰੀ ਹਾਊਸਿੰਗ ਸਾਈਟ, ਸੈਕਟਰ-43 ਦਾ ਸਬ-ਸਿਟੀ ਸੈਂਟਰ, ਸੈਕਟਰ-53 ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਪ੍ਰਾਜੈਕਟ, ਸੈਕਟਰ-54 ਵਿਚ ਹਾਲ ਹੀ 'ਚ ਖਾਲੀ ਕਰਵਾਈ ਗਈ ਫ਼ਰਨੀਚਰ ਮਾਰਕੀਟ ਜ਼ਮੀਨ ਤੇ ਸੈਕਟਰ-54 ਦੀ ਆਦਰਸ਼ ਕਾਲੋਨੀ ਦਾ ਨਿਰੀਖਣ ਕੀਤਾ | ਪ੍ਰਸ਼ਾਸਕ ਨੇ ਸੈਕਟਰ-43 ਦੇ 70 ਏਕੜ ਦੇ ਸਬ-ਸਿਟੀ ਸੈਂਟਰ ਅਤੇ ਸੈਕਟਰ-54 ਦੀ ਫ਼ਰਨੀਚਰ ਮਾਰਕੀਟ ਦੀ ਜਗਾ ਦਾ ਖ਼ਾਸ ਤੌਰ 'ਤੇ ਜਾਇਜ਼ਾ ਲੈ ਕੇ ਅਧਿਕਾਰੀਆਂ ਨੂੰ ਯੋਜਨਾਬੱਧ ਵਿਕਾਸ ਦਾ ਰਾਹ ਨਕਸ਼ਾ ਤਿਆਰ ਕਰਨ ਲਈ ਕਿਹਾ | ਉਨ੍ਹਾਂ ਨੇ ਭਵਿੱਖ ਦੇ ਪ੍ਰਾਜੈਕਟਾਂ ਨੂੰ 'ਫਿਊਚਰ-ਰੇਡੀ' ਬਣਾਉਣ 'ਤੇ ਵੀ ਜ਼ੋਰ ਦਿੱਤਾ | ਸੈਕਟਰ-43 'ਚ ਸਰਕਾਰੀ ਕਰਮਚਾਰੀਆਂ ਲਈ ਬਣਾਏ ਜਾ ਰਹੇ ਰੈਂਟਲ ਹਾਊਸਿੰਗ ਪ੍ਰਾਜੈਕਟ ਦੀ ਜਾਂਚ ਦੌਰਾਨ ਪ੍ਰਸ਼ਾਸਕ ਨੇ ਹਦਾਇਤ ਦਿੱਤੀ ਕਿ ਖ਼ਾਕੇ 'ਚ ਕਿਰਿਆਨਾ ਦੁਕਾਨਾਂ, ਧੋਬੀ ਖਾਨੇ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਹਾਊਸਿੰਗ ਪ੍ਰਾਜੈਕਟਾਂ 'ਚ ਸਰਕਾਰੀ ਕਰਮਚਾਰੀਆਂ ਲਈ ਸਮਰਪਿਤ ਅਲਾਟਮੈਂਟ ਪ੍ਰਣਾਲੀ ਹੋਣੀ ਚਾਹੀਦੀ ਹੈ, ਜਿਸ ਨਾਲ ਹਾਊਸ ਰੈਂਟ ਅਲਾਊਅੰਸ 'ਤੇ ਨਿਰਭਰਤਾ ਘਟੇਗੀ ਅਤੇ ਪ੍ਰਸ਼ਾਸਨਿਕ ਕੁਸ਼ਲਤਾ 'ਚ ਸੁਧਾਰ ਆਵੇਗਾ | ਪ੍ਰਸ਼ਾਸਕ ਨੇ ਸੈਕਟਰ-56 ਵਿਚ 55 ਏਕੜ ਦੇ ਬਲਕ ਮਟੀਰੀਅਲ ਮਾਰਕੀਟ ਦਾ ਵੀ ਦੌਰਾ ਕੀਤਾ | ਇਹ ਸਥਾਨ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਦੀ ਨਿਰਮਾਣ ਸਮਗਰੀ ਸਪਲਾਈ ਚੇਨ ਦਾ ਇਕ ਵੱਡਾ ਕੇਂਦਰ ਹੈ | ਉਨ੍ਹਾਂ ਨੇ ਮਾਰਕੀਟ ਦੇ ਪ੍ਰਬੰਧਾਂ, ਕਾਰਗੁਜ਼ਾਰੀ ਤੇ ਪਾਰਦਰਸ਼ਤਾ ਬਾਰੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧਨਾਸ ਦੇ ਮਾਰਬਲ ਡੀਲਰਾਂ ਅਤੇ ਫ਼ਰਨੀਚਰ ਮਾਰਕੀਟ ਦੇ ਵਪਾਰੀਆਂ ਨੂੰ ਤਰਜੀਹ ਦੇ ਕੇ ਇਸ ਸਥਾਨ 'ਤੇ ਜਗਾ ਦਿੱਤੀ ਜਾਵੇਗੀ | ਇਸ ਤੋਂ ਇਲਾਵਾ, ਵਪਾਰਕ ਖਰਚੇ ਘਟਾਉਣ ਲਈ ਹਰ ਪਲਾਟ 'ਤੇ ਤਿੰਨ ਮੰਜ਼ਿਲਾਂ ਤੱਕ ਇਮਾਰਤਾਂ ਬਣਾਉਣ ਦੀ ਇਜਾਜ਼ਤ ਵੀ ਮਨਜ਼ੂਰ ਹੋ ਚੁੱਕੀ ਹੈ | ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੇਅੰਤ ਸਿੰਘ ਮੈਮੋਰੀਅਲ ਦਾ ਵੀ ਦੌਰਾ ਕੀਤਾ ਤੇ ਉਥੇ ਬਣੀਆਂ ਇਮਾਰਤਾਂ ਦੀ ਬਿਹਤਰ ਵਰਤੋਂ ਅਤੇ ਜਨਤਾ ਦੀ ਪਹੁੰਚ ਵਧਾਉਣ ਲਈ ਨਵਾਂ ਪ੍ਰਸਤਾਵ ਤਿਆਰ ਕਰਨ ਲਈ ਕਿਹਾ | ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੈਕਟਰ-53 ਤੇ 54 ਵਾਲੇ ਪ੍ਰਾਜੈਕਟਾਂ ਦੀ ਸਮੀਖਿਆ ਕਰਦੇ ਹੋਏ ਪ੍ਰਸ਼ਾਸਕ ਨੇ ਸੀ. ਐੱਚ. ਬੀ. ਨੂੰ ਗਰੁੱਪ ਹਾਊਸਿੰਗ ਸਾਈਟਾਂ ਦੀ ਨਿਲਾਮੀ ਕਰਕੇ ਵਿਕਾਸ ਨੂੰ ਤੇਜ਼ ਕਰਨ ਅਤੇ ਜ਼ਮੀਨ ਦੀ ਕੁਸ਼ਲ ਵਰਤੋਂ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ | ਇਸ ਮੌਕੇ ਪ੍ਰਸ਼ਾਸਕ ਦੇ ਨਾਲ ਯੂ. ਟੀ. ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਰਾਜਪਾਲ ਦੇ ਪਿੰ੍ਰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀ. ਈ. ਓ. ਪ੍ਰਦੀਪ ਕੁਮਾਰ, ਮੁੱਖ ਆਰਕੀਟੈਕਟ ਰਾਜੀਵ ਮਹਿਤਾ, ਮੁੱਖ ਇੰਜੀਨੀਅਰ ਸੀ. ਬੀ. ਓਝਾ ਤੇ ਪ੍ਰਸ਼ਾਸਨ, ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਿਆ ਪਬਲਿਕ ਸਕੂਲ 'ਚ ਸਾਲਾਨਾ ਸਮਾਰੋਹ ਦੌਰਾਨ ਲੱਗੀਆਂ ਸੱਭਿਆਚਾਰਕ ਰੌਣਕਾਂ <br/> ਅਗਲੀ ਖ਼ਬਰ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੇ ਆਖ਼ਰੀ ਦਿਨ ਗਾਇਕ ਅੰਮਿ੍ਤ ਮਾਨ ਨੇ ਲਾਈਆਂ ਰੌਣਕਾਂ
Ad Position 24