02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦਿਵਿਆ ਪਬਲਿਕ ਸਕੂਲ 'ਚ ਸਾਲਾਨਾ ਸਮਾਰੋਹ ਦੌਰਾਨ ਲੱਗੀਆਂ ਸੱਭਿਆਚਾਰਕ ਰੌਣਕਾਂ <br/>

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 44–ਡੀ ਸਥਿਤ ਦਿਵਿਆ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਰੋਹ 'ਏ ਕਲਚਰਲ ਫਿਏਸਟਾ–25' ਬੜੀ ਧੂਮਧਾਮ ਨਾਲ ਮਨਾਇਆ | ਸਮਾਰੋਹ 'ਚ ਹਾਈ ਕੋਰਟ ਦੇ ਜਸਟਿਸ ਪ੍ਰਮੋਦ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਦੇ ਪਿ੍ੰਸੀਪਲ ਰਾਜੇਸ਼ ਕਮਲ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਕੂਲ ਦੀਆਂ ਕਾਮਯਾਬੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਰੰਗਾਂ ਨਾਲ ਭਰਪੂਰ ਕਈ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਿਵ ਤਾਂਡਵ ਦੀ ਸ਼ਾਨਦਾਰ ਪ੍ਰਸਤੁਤੀ ਦਿੱਤੀ ਗਈ | ਇਸ ਮੌਕੇ ਪ੍ਰੀ–ਨਰਸਰੀ ਦੇ ਬੱਚਿਆਂ ਨੇ 'ਕੋਰੀਅਨ ਫਰੈਗਰੇੰਸ' ਰੂਪ 'ਚ ਮਨਮੋਹਕ ਪੇਸ਼ਕਾਰੀ ਪੇਸ਼ ਕੀਤੀ | ਜਿਸ ਤੋਂ ਬਾਅਦ ਕੇ. ਜੀ. ਦੇ ਬੱਚਿਆਂ ਨੇ 'ਮਿਨੀ ਮੈਜੀਸ਼ਿਨ' ਬਣ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ | ਨਰਸਰੀ ਕਲਾਸ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ 'ਰੈਟ੍ਰੋ ਸਟਾਈਲ' ਨਾਚ ਵੀ ਹਾਜ਼ਰੀਨ ਵਲੋਂ ਖੂਬ ਪਸੰਦ ਕੀਤਾ | ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਨੇ ਤਾਮਿਲਨਾਡੂ ਤੇ ਹਰਿਆਣਾ ਦੀ ਸੰਸਕਿ੍ਤਿਕ ਝਲਕ ਦਿਖਾਈ | ਇਸ ਤੋਂ ਬਾਅਦ 'ਦ ਸਾਗਾ ਆਫ਼ ਧਰਮਾ' ਦਾ ਸੁਨੇਹੇ ਭਰਿਆ ਮੰਚਨ ਕੀਤਾ | ਸਮਾਗਮ ਦੌਰਾਨ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਚ ਪੇਸ਼ ਕੀਤਾ ਜਦਕਿ ਸੀਨੀਅਰ ਵਿਦਿਆਰਥੀਆਂ ਵਲੋਂ ਪੇਸ਼ ਕੀਤਾ 'ਬੰਧਨ' ਇਕ ਭੈਣ–ਭਰਾ ਦੀ ਕਹਾਣੀ ਦਰਸ਼ਕਾਂ ਦੇ ਮਨ ਨੂੰ ਛੂਹ ਗਿਆ | ਸਮਾਰੋਹ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ਼ ਕੁੜੀ ਦਾ ਕਰਵਾਇਆ ਨਿਕਾਹ: ਮਨੀਮਾਜਰਾ ਤੋਂ ਮੌਲਵੀ ਗਿ੍ਫ਼ਤਾਰ, ਗੰਭੀਰ ਖੁਲਾਸੇ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਕਟਾਰੀਆ ਵਲੋਂ ਮੈਦਾਨੀ ਨਿਰੀਖਣ ਦੌਰਾਨ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ
Ad Position 24