02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਾਬਾਲਗ਼ ਕੁੜੀ ਦਾ ਕਰਵਾਇਆ ਨਿਕਾਹ: ਮਨੀਮਾਜਰਾ ਤੋਂ ਮੌਲਵੀ ਗਿ੍ਫ਼ਤਾਰ, ਗੰਭੀਰ ਖੁਲਾਸੇ

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਕਪਿਲ ਵਧਵਾ)-ਮਨੀਮਾਜਰਾ ਦੇ ਆਈ. ਟੀ. ਪਾਰਕ ਥਾਣੇ ਦੀ ਪੁਲਿਸ ਨੇ 16 ਸਾਲ ਦੀ ਨਾਬਾਲਗ਼ ਕੁੜੀ ਨੂੰ ਭਜਾ ਕੇ ਨਿਕਾਹ ਕਰਵਾਉਣ ਦੇ ਮਾਮਲੇ 'ਚ ਨਿਕਾਹ ਪੜ੍ਹਾਉਣ ਵਾਲੇ ਮੌਲਵੀ ਸਮੀਰ ਖਾਨ, ਵਾਸੀ ਮਨੀਮਾਜਰਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਤੋਂ ਪਹਿਲਾਂ ਪੁਲਿਸ ਵਲੋਂ ਮੁਖ ਮੁਲਜ਼ਮ ਨੌਜਵਾਨ ਜੀਸ਼ਾਨ ਵਾਸੀ ਜ਼ਿਲ੍ਹਾ ਬਿਜਨੌਰ ਨੂੰ ਕਾਬੂ ਕੀਤਾ ਜਾ ਚੁੱਕਾ ਹੈ | ਦਰਅਸਲ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਬੇਟੀ ਬਿਊਟੀ ਪਾਰਲਰ ਦਾ ਕੰਮ ਸਿੱਖਣ ਲਈ ਗਈ ਸੀ ਅਤੇ ਫੇਰ ਘਰ ਵਾਪਸ ਨਹੀਂ ਆਈ | ਸ਼ਿਕਾਇਤਰਤਾ ਨੇ ਜੀਸ਼ਾਨ 'ਤੇ ਸ਼ੱਕ ਜਤਾਇਆ ਕਿ ਉਹ ਉਸ ਦੀ ਲੜਕੀ ਨੂੰ ਨਿਕਾਹ ਦੇ ਨਾਂਅ 'ਤੇ ਵਰਗਲਾ ਕੇ ਅਗਵਾ ਕਰਕੇ ਲੈਅ ਗਿਆ ਹੈ | ਇਸ ਮਾਮਲੇ ਦੀ ਜਾਂਚ ਦੌਰਾਨ ਨਿਕਾਹਨਾਮਾ ਸਾਹਮਣੇ ਆਉਣ 'ਤੇ ਦਸਤਾਵੇਜ਼ਾਂ 'ਚ ਕਈ ਗੰਭੀਰ ਖਾਮੀਆਂ ਮਿਲੀਆਂ ਹਨ | ਨਿਕਾਹ ਕਰਵਾਉਣ ਵਾਲੇ, ਗਵਾਹਾਂ ਤੇ ਮਨਜ਼ੂਰਸ਼ੁਦਾ ਅਧਿਕਾਰੀ ਦੇ ਦਸਤਖ਼ਤ ਸ਼ੱਕ ਦੇ ਘੇਰੇ 'ਚ ਪਏ ਹਨ | ਦਸਤਾਵੇਜ਼ 'ਚ ਮੁਤਵੱਲੀ ਤੇ ਸਕੱਤਰ ਦੇ ਨਾਂਅ ਦੀ ਥਾਂ 'ਅਲ ਹੁਦਾ ਸੋਸਾਇਟੀ, ਮੋਰੀ ਗੇਟ ਮਸਜਿਦ' ਦਾ ਜ਼ਿਕਰ ਮਿਲਿਆ ਹੈ, ਜੋ ਮਸਜਿਦ ਦੇ ਅਧਿਕਾਰਿਕ ਰਿਕਾਰਡ ਨਾਲ ਮੇਲ ਨਹੀਂ ਖਾਂਦਾ | ਨਿਕਾਹਨਾਮੇ 'ਚ ਦਸਤਖ਼ਤ ਵਾਲੀ ਥਾਂ 'ਤੇ 'ਮੁਫ਼ਤੀ ਸਮੀਰ ਖਾਨ ਕਾਸਮੀ' ਦੀ ਮੋਹਰ ਮਿਲੀ ਹੈ, ਜਿਸ ਨਾਲ ਦਸਤਾਵੇਜ਼ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ | ਇਸ ਤੋਂ ਇਲਾਵਾ ਨਿਕਾਹ ਕਿੱਥੇ ਹੋਇਆ, ਇਸ ਸੰਬੰਧੀ ਵੀ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਦਸਤਾਵੇਜ਼ ਵਿਚ ਨਹੀਂ ਹੈ | ਪੁਲਿਸ ਵਲੋਂ ਨਾਬਾਲਗ਼ ਬੱਚੀ ਨਾਲ ਜੁੜੇ ਸੰਵੇਦਨਸ਼ੀਲ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਅਗਲੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ | ਮੁਲਜ਼ਮ ਨੌਜਵਾਨ ਤੇ ਨਿਕਾਹ ਪੜ੍ਹਾਉਣ ਵਾਲੇ ਮੌਲਵੀ ਨੂੰ ਪੁੱਛਗਿੱਛ ਉਪਰੰਤ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਦੀ ਇਕੱਤਰਤਾ ਅਗਲੀ ਖ਼ਬਰ ਦਿਵਿਆ ਪਬਲਿਕ ਸਕੂਲ 'ਚ ਸਾਲਾਨਾ ਸਮਾਰੋਹ ਦੌਰਾਨ ਲੱਗੀਆਂ ਸੱਭਿਆਚਾਰਕ ਰੌਣਕਾਂ <br/>
Ad Position 24