ਖਰੜ, 7 ਦਸੰਬਰ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਆਪਣੇ ਹਲਕੇ ਖਰੜ ਦੀ ਜਨ ਸੰਪਰਕ ਮੁਹਿੰਮ ਦੇ ਤਹਿਤ ਵਾਰਡ ਨੰ. 6 ਖਰੜ ਵਿਖੇ ਇਕ ਮੀਟਿੰਗ ਕੀਤੀ | ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਸੂਤਰਾਂ ਮੁਤਾਬਕ ਆਉਣ ਵਾਲੀਆਂ ਮਿਊਾਸੀਪਲ ਚੋਣਾਂ 2026 ਤੋਂ ਪਹਿਲਾਂ ਬਲਾਕ ਸੰਮਤੀਆਂ ਵਾਂਗ ਸ਼ਹਿਰਾਂ ਦੇ, ਖਾਸ ਤੌਰ 'ਤੇ ਉਨ੍ਹਾਂ ਦੇ ਹਲਕੇ ਦੇ ਖਰੜ, ਕੁਰਾਲੀ ਤੇ ਨਵਾਂਗਰਾਓਾ ਵਿਖੇ 'ਆਪ' ਦੇ ਚਹੇਤਿਆਂ ਅਨੁਸਾਰ ਵਾਰਡਾਂ ਨੂੰ ਤੋੜ ਮਰੋੜ ਕੇ ਬਿਨਾਂ ਮੈਰਿਟ, ਕਾਨੂੰਨ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਰਡ ਬੰਦੀ ਕਰ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਲੋੜ ਮੁਤਾਬਕ ਸ਼ਹਿਰਾਂ ਦੇ ਪਤਵੰਤਿਆਂ ਤੇ ਹੋਰ ਸਿਆਸੀ ਪਾਰਟੀਆਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ, ਭਾਵ ਕਿ ਪੂਰਨ ਤੌਰ 'ਤੇ ਮਿਊਾਸੀਪਲ ਚੋਣਾਂ ਜਿੱਤਣ ਲਈ 'ਆਪ' ਪਾਰਟੀ ਮਨਮਾਨੀ ਅਤੇ ਤਾਨਾਸ਼ਾਹੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹਲਕੇ ਦੇ ਕਾਫੀ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਵੀ ਕੀਤਾ ਹੈ | ਸਾਬਕਾ ਮੰਤਰੀ ਕੰਗ ਨੇ ਇਸ ਵਾਰਡਬੰਦੀ ਬਾਰੇ ਭਰੋਸਾ ਦਵਾਇਆ ਕਿ ਉਨ੍ਹਾਂ ਵਲੋਂ ਇਹ ਗੰਭੀਰ ਮੁੱਦਾ ਸਥਾਨਕ ਸਰਕਾਰਾਂ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਵੀ ਚੁੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਕਿ ਉਨ੍ਹਾਂ ਵਲੋਂ ਲੋਕ ਹਿੱਤ ਵਿਚ ਖਰੜ ਸ਼ਹਿਰ ਲਈ ਲਿਆਂਦਾ ਗਿਆ ਕਜੋਲੀ ਵਾਟਰ ਵਰਕਸ ਦਾ ਪ੍ਰਾਜੈਕਟ ਵੀ ਵਿਚ ਹੀ ਰੁਲ ਰਿਹਾ ਹੈ | ਇਸ ਮੌਕੇ ਪਟਵਾਰੀ ਬਲਵਿੰਦਰ ਸਿੰਘ, ਜਗਰੂਪ ਸਿੰਘ ਗਿੱਲ, ਰਮਨ ਦੱਤਾ, ਮਾਸਟਰ ਸ਼ਿੰਗਾਰਾ ਸਿੰਘ, ਰਸ਼ਪਾਲ ਸਿੰਘ ਤੇ ਪ੍ਰੇਮ ਚੰਦ ਆਦਿ ਹਾਜ਼ਰ ਸਨ |