03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਿਧਾਇਕ ਰੰਧਾਵਾ ਨੇ ਲਾਲੜੂ ਸਰਕਲ 'ਚ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

Ad Position 21
No active advertisement
ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਰਾਜਬੀਰ ਸਿੰਘ <br/> 08-12-2025
ਲਾਲੜੂ, 7 ਦਸੰਬਰ (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਹਲਕੇ ਦੇ 15 ਪਿੰਡਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਕਰੀਬ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਤੇ ਲੋਕ ਪੱਖੀ ਨੀਤੀਆਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਪੰਜਾਬ ਦੇ ਲੋਕ ਵੱਡੇ ਪੱਧਰ 'ਤੇ ਲਾਹਾ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਪਾਰਟੀ ਦੇ ਇਕੱਠ 'ਚ ਸ਼ਮੂਲੀਅਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਸਰਕਾਰ ਵਲੋਂ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ | ਪ੍ਰਚਾਰ ਦੌਰਾਨ ਉਨ੍ਹਾਂ ਉਮੀਦਵਾਰਾਂ ਨੇ ਭਰੋਸਾ ਦਵਾਇਆ ਕਿ ਹਲਕੇ ਦੇ ਲੋਕਾਂ ਦੇ ਵਿਸ਼ਵਾਸ 'ਤੇ ਖਰਾ ਉਤਰਦੇ ਹੋਏ ਵਿਕਾਸ ਦੇ ਕੰਮਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ | ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਅੱਜ ਬਲਾਕ ਸੰਮਤੀ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰ ਸ਼ੇਰ ਸਿੰਘ ਜ਼ੋਨ ਧਰਮਗੜ੍ਹ ਅਤੇ ਇਸ 'ਚ ਪੈਂਦੇ ਪਿੰਡ ਬਟੋਲੀ, ਸਿਤਾਰਪੁਰ ਤੇ ਰਾਮਗੜ੍ਹ ਰੁੜਕੀ, ਨਾਇਬ ਸਿੰਘ ਜ਼ੋਨ ਮਲਕਪੁਰ ਅਤੇ ਇਸ ਵਿਚ ਪੈਂਦੇ ਪਿੰਡ ਬੱਲੋਪੁਰ, ਜਾਸਤਨਾ ਕਲਾਂ ਤੇ ਜਾਸਤਨਾ ਖੁਰਦ, ਬਲਬੀਰ ਸਿੰਘ ਜ਼ੋਨ ਬਸੋਲੀ ਅਤੇ ਇਸ ਵਿਚ ਪੈਂਦੇ ਪਿੰਡ ਧੀਰੇਮਾਜਰਾ ਅਤੇ ਮੀਰਪੁਰਾ, ਸੁਰਿੰਦਰ ਕੌਰ ਜ਼ੋਨ ਸਰਸੀਣੀ ਅਤੇ ਇਸ ਵਿਚ ਪੈਂਦੇ ਪਿੰਡ ਕੁਰਲੀ, ਜਸਵੀਰ ਕੌਰ ਜ਼ੋਨ ਝਰਮੜੀ ਅਤੇ ਇਸ ਵਿਚ ਪੈਂਦੇ ਪਿੰਡ ਸੰਗੋਥਾਂ, ਜੜੋਤ, ਜਸਵਿੰਦਰ ਕੌਰ ਜ਼ੋਨ ਜਵਾਹਰਪੁਰ ਅਤੇ ਇਸ ਵਿਚ ਪੈਂਦੇ ਪਿੰਡ ਤੋਫਾਪੁਰ ਵਿਚ ਚੋਣ ਪ੍ਰਚਾਰ ਕੀਤਾ | ਇਸ ਮੌਕੇ ਪਾਰਟੀ ਦੇ ਸਰਪੰਚ, ਪੰਚਾਇਤ ਮੈਂਬਰ ਸਮੇਤ ਸਮੁੱਚੀ ਟੀਮ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਕਰ ਰਹੀ ਵਾਰਡਬੰਦੀ 'ਚ ਬੇਨਿਯਮੀਆਂ-ਕੰਗ <br/> ਅਗਲੀ ਖ਼ਬਰ ਕੂੜਾਂਵਾਲਾ ਬਲਾਕ 'ਚ ਇੱਕੋ ਨਾਂਅ ਦੀਆਂ ਤਿੰਨ ਮਹਿਲਾ ਉਮੀਦਵਾਰ ਮੈਦਾਨ ਵਿਚ <br/>
Ad Position 24