03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕੂੜਾਂਵਾਲਾ ਬਲਾਕ 'ਚ ਇੱਕੋ ਨਾਂਅ ਦੀਆਂ ਤਿੰਨ ਮਹਿਲਾ ਉਮੀਦਵਾਰ ਮੈਦਾਨ ਵਿਚ <br/>

Ad Position 21
No active advertisement
ਅਜੀਤ ਡੈਸਕ 08-12-2025
ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਬਲਾਕ ਕੂੜਾਂਵਾਲਾ ਦੇ ਵੋਟਰ ਭੰਬਲਭੂਸੇ ਵਿਚ ਹਨ, ਕਿਉਂਕਿ ਇਸ ਬਲਾਕ 'ਚ ਚਾਰ ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ ਤਿੰਨਾਂ ਦਾ ਨਾਂਅ ਇਕੋ ਜਿਹਾ 'ਸੀਮਾ ਦੇਵੀ' ਹੈ ਤੇ ਚੌਥੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਹੈ | ਇਨ੍ਹਾਂ ਚੋਣਾਂ ਲਈ ਕਾਂਗਰਸ ਨੇ ਸੀਮਾ ਦੇਵੀ (ਪਤੀ ਕੁਲਦੀਪ ਸਿੰਘ) ਨੂੰ ਟਿਕਟ ਦਿੱਤਾ ਹੈ, ਆਮ ਆਦਮੀ ਪਾਰਟੀ ਵਲੋਂ ਸੀਮਾ ਦੇਵੀ (ਪਤੀ ਸੁਰੇਂਦਰ ਕੁਮਾਰ) ਚੋਣ ਲੜ ਰਹੀ ਹੈ ਅਤੇ ਭਾਜਪਾ ਦੀ ਉਮੀਦਵਾਰ ਵੀ ਸੀਮਾ ਦੇਵੀ (ਪਤੀ ਮੇਵਾਰਾਮ) ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਮਨਜੀਤ ਕੌਰ ਕੰਗ (ਪਤੀ ਅਮਰਜੀਤ ਸਿੰਘ) ਨੂੰ ਮੈਦਾਨ ਵਿਚ ਉਤਾਰਿਆ ਹੈ | ਮਨਜੀਤ ਕੌਰ ਆਪਣੇ ਨਾਂਅ ਦੇ ਵਿਲੱਖਣ ਹੋਣ ਕਾਰਨ ਚੋਣ ਪ੍ਰਚਾਰ ਵਿਚ ਖਾਸ ਤੌਰ 'ਤੇ ਜਾਣੀ ਜਾ ਰਹੀ ਹਨ | ਉਹ ਪਹਿਲਾਂ ਭਗਵਾਨਪੁਰ ਪਿੰਡ ਦੀ ਸਰਪੰਚ ਰਹਿ ਚੁੱਕੀ ਹਨ | ਕੂੜਾਂਵਾਲਾ ਬਲਾਕ ਵਿਚ ਤਿੰਨ ਇਕੋ ਨਾਮ ਵਾਲੀਆਂ ਉਮੀਦਵਾਰਾਂ ਦੇ ਚੋਣ ਮੈਦਾਨ ਵਿਚ ਹੋਣ ਨਾਲ ਵੋਟਰਾਂ ਲਈ ਇਹ ਚੋਣਾਂ ਹੋਰ ਵੀ ਜ਼ਿਆਦਾ ਪੇਚੀਦਾ ਹੋ ਗਈਆਂ ਹੈ | ਪਿੰਡਾਂ ਵਾਲੇ ਹੁਣ ਉਮੀਦਵਾਰਾਂ ਨੂੰ ਸਿਰਫ਼ ਨਾਂਅ ਨਾਲ ਨਹੀਂ, ਬਲਕਿ ਪਾਰਟੀ ਤੇ ਉਨ੍ਹਾਂ ਦੇ ਕੰਮ ਦਾ ਧਿਆਨ ਕਰਕੇ ਚੁਨਣ ਦੀ ਕੋਸ਼ਿਸ਼ ਕਰ ਰਹੇ ਹਨ | ਕੂੜਾਂਵਾਲਾ ਬਲਾਕ ਦਾ ਇਹ ਅਨੋਖਾ ਮੁਕਾਬਲਾ ਹੁਣ ਸਾਰੇ ਇਲਾਕੇ ਦੀ ਚਰਚਾ ਦਾ ਕੇਂਦਰ ਬਣ ਚੁੱਕਾ ਹੈ | ਪਿੰਡਾਂ 'ਚ ਲੋਕ ਕਹਿ ਰਹੇ ਹਨ ਕਿ ਇਸ ਵਾਰੀ ਚੋਣ ਸਿਰਫ਼ ਨਾਂਅ ਦੀ ਨਹੀਂ, ਪਹਿਚਾਣ ਤੇ ਕੰਮ ਦੀ ਹੈ | ਇਹ ਚੋਣ ਨਿਸ਼ਚਿਤ ਹੀ ਕੂੜਾਂਵਾਲਾ ਬਲਾਕ ਦਾ ਯਾਦਗਾਰ ਇਤਿਹਾਸ ਬਣੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਲਾਲੜੂ ਸਰਕਲ 'ਚ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਮਹਿਲਾ ਕਾਂਸਟੇਬਲ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ
Ad Position 24