ਚੰਡੀਗੜ੍ਹ, 18 ਦਸੰਬਰ (ਅ.ਬ.)-ਨਿਸਾਨ ਦੀ ਨਵੀਂ ਗੇਮ-ਚੇਂਜਿੰਗ 7-ਸੀਟਰ ਬੀ-ਐਮਪੀਵੀ ਦਾ ਨਾਂਅ ਗ੍ਰੇਵਾਈਟ ਰੱਖਿਆ ਜਾਵੇਗਾ ਅਤੇ 2026 ਦੇ ਆਰੰਭ ਵਿਚ ਲਾਂਚ ਕੀਤਾ ਜਾਵੇਗਾ | ਇਹ ਭਾਰਤ ਲਈ ਬਰਾਂਡ ਦੀ ਰਣਨੀਤਕ ਲਾਈਨ-ਅਪ ਦੇ ਤਹਿਤ ਲਾਂਚ ਕੀਤਾ ਗਿਆ ਪਹਿਲਾ ਮਾਡਲ ਹੋਵੇਗਾ | 1.4 ਅਰਬ ਭਾਰਤੀਆਂ ਤੋਂ ਪ੍ਰੇਰਿਤ, ਵਿਭਿੰਨ 7-ਸੀਟਰ ਬੀ-ਐੱਮਪੀਵੀ ਭਾਰਤੀ ਪਰਿਵਾਰਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ | ਨਿਸਾਨ ਦੀ ਸਿਗਨੇਚਰ ਸੀ-ਆਕਾਰ ਵਾਲੀ ਫ਼ਰੰਟ ਫਾਸੀਆ ਗਰਿੱਲ ਇਸ ਦੀ ਸੜਕ ਦੀ ਮÏਜੂਦਗੀ ਨੂੰ ਵਧਾਉਂਦੀ ਹੈ ਤੇ ਬਰਾਂਡ ਦੀ ਝਲਕ ਦਿੰਦੀ ਹੈ | 2026 ਦੇ ਆਰੰਭ ਵਿਚ ਆਪਣੀ ਸ਼ਾਨਦਾਰ ਸ਼ੁਰੂਆਤ ਲਈ ਤਿਆਰ, ਆਲ-ਨਿਊ ਗ੍ਰੇਵਾਈਟ ਚੇਨਈ ਵਿਚ ਰੇਨੋ ਦੇ ਪਲਾਂਟ ਵਿਚ ਤਿਆਰ ਕੀਤੀ ਜਾਵੇਗੀ | ਵਿਸ਼ੇਸ਼ ਤÏਰ 'ਤੇ ਆਧੁਨਿਕ ਭਾਰਤੀ ਪਰਿਵਾਰਾਂ ਲਈ ਤਿਆਰ ਕੀਤਾ ਗਿਆ, ਗ੍ਰੈਵਾਈਟ ਬਹੁਤ ਵਿਭਿੰਨਤਾ ਤੇ ਮਾਡਿਊਲਰਿਟੀ ਪ੍ਰਦਾਨ ਕਰੇਗਾ, ਮੁੱਲ-ਭਾਲਣ ਵਾਲੇ ਪਰਿਵਾਰਾਂ ਲਈ ਸਹੂਲਤ ਨੂੰ ਮੁੜ ਪਰਿਭਾਸ਼ਿਤ ਕਰੇਗਾ ਤੇ ਨਿਸਾਨ ਦੇ ਉਤਪਾਦ ਪੋਰਟਫੋਲੀਓ ਦੇ ਵਿਸਥਾਰ ਨੂੰ ਤੇਜ਼ ਕਰੇਗਾ | 7-ਸੀਟਰ ਬੀ-ਐਮਪੀਵੀ ਅੰਦਰੂਨੀ ਮਾਡਯੂਲਰਿਟੀ ਤੇ ਆਰਾਮ ਦਾ ਇਕ ਸੰਪੂਰਨ ਮਿਸ਼ਰਨ ਹੈ | ਕੈਬਿਨ ਵਿਚ ਵਿਸ਼ਾਲ ਖੁੱਲੇ੍ਹਪਣ ਤੇ ਵਿਸ਼ੇਸ਼ ਕਲਾਸ-ਲੀਡਿੰਗ ਸਟੋਰੇਜ ਨਵੀਨਤਾਵਾਂ ਦੇ ਨਾਲ, ਗ੍ਰੈਵਾਈਟ ਪਰਿਵਾਰਾਂ ਦੀ ਯਾਤਰਾ ਨੂੰ ਵਿਸ਼ੇਸ਼ ਬਣਾਏਗੀ |