19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਡਾਲਰ ਇੰਡਸਟਰੀਜ਼ ਨੇ ਪੇਸ਼ ਕੀਤਾ ਵਿੰਟਰ ਕੁਲੈਕਸ਼ਨ

Ad Position 21
No active advertisement
ਅਜੀਤ ਡੈਸਕ 19-12-2025
ਚੰਡੀਗੜ੍ਹ, 18 ਦਸੰਬਰ (ਅ.ਬ.)-ਦੇਸ਼ ਭਰ ਵਿਚ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਡਾਲਰ ਇੰਡਸਟਰੀਜ਼ ਲਿਮਟਿਡ ਨੇ ਆਪਣੇ ਨਵੇਂ ਆਰਾਮਦਾਇਕ ਤੇ ਸਟਾਈਲਿਸ਼ ਥਰਮਲ ਕੱਪੜਿਆਂ ਦੀ ਰੇਂਜ ਪੇਸ਼ ਕੀਤੀ ਹੈ | ਇਹ ਕੱਪੜੇ ਅੱਜ ਦੇ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ | ਬਰਾਂਡ ਦੇ ਇਸ ਖ਼ਾਸ ਵਿੰਟਰ ਕਲੈਕਸ਼ਨ 'ਚ ਭਰੋਸੇਮੰਦ ਡਾਲਰ ਥਰਮਲਜ਼ ਤੇ ਡਾਲਰ ਅਲਟਰਾ ਪ੍ਰੀਮੀਅਮ ਥਰਮਲਜ਼ ਸ਼ਾਮਿਲ ਹਨ | ਡਾਲਰ ਦੇ ਥਰਮਲ ਕਲੈਕਸ਼ਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਬਿਲਕੁਲ ਵੀ ਸਿਕੁੜਦੇ ਨਹੀਂ ਹਨ, ਜਿਸ ਨਾਲ ਵਾਰ-ਵਾਰ ਧੋਣ ਤੋਂ ਬਾਅਦ ਵੀ ਕੱਪੜੇ ਨਵੇਂ ਵਰਗੇ ਹੀ ਦਿਸਦੇ ਹਨ ਅਤੇ ਉਨ੍ਹਾਂ ਦੀ ਚਮਕ ਬਣੀ ਰਹਿੰਦੀ ਹੈ | ਇਹ ਆਰਾਮਦਾਇਕ ਕੱਪੜੇ ਉੱਚ ਗੁਣਵੱਤਾ ਵਾਲੇ ਫਲੀਸ ਫੈਬਰਿਕ ਨਾਲ ਬਣਾਏ ਗਏ ਹਨ, ਜੋ ਤੁਹਾਨੂੰ ਸ਼ਾਨਦਾਰ ਗਰਮੀ ਤੇ ਸਾਰਾ ਦਿਨ ਆਰਾਮ ਦਿੰਦੇ ਹਨ | ਡਾਲਰ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਕੁਮਾਰ ਗੁਪਤਾ ਨੇ ਕਿਹਾ ਕਿ ਸਾਡਾ ਇਹ ਵਿੰਟਰ ਕਲੈਕਸ਼ਨ ਇਨੋਵੇਸ਼ਨ, ਆਰਾਮ ਤੇ ਗਾਹਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਣ ਲਈ ਸਾਡੀ ਕੋਸ਼ਿਸ਼ ਨੂੰ ਦਰਸਾਉਂਦਾ ਹੈ | ਚਾਹੇ ਉਹ ਪੁਰਾਣੇ ਕਲਾਸਿਕ ਡਿਜ਼ਾਈਨ ਹੋਣ ਜਾਂ ਅੱਜ ਦੇ ਨਵੇਂ ਲੇਟੈਸਟ ਸਟਾਈਲ, ਹਰ ਪ੍ਰੋਡਕਟ ਬਹੁਤ ਸੋਚ-ਵਿਚਾਰ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਬਿਨਾਂ ਲੁੱਕ ਤੇ ਸਟਾਈਲ ਨਾਲ ਸਮਝੌਤਾ ਕੀਤੇ ਪੂਰੀ ਗਰਮੀ ਮਿਲੇ | ਅਸੀਂ ਦੇਸ਼ ਭਰ ਵਿਚ ਮੌਸਮ ਦੀਆਂ ਵੱਖ-ਵੱਖ ਚੁਨੌਤੀਆਂ ਨੂੰ ਸਮਝਦੇ ਹਾਂ ਅਤੇ ਸਾਡਾ ਕਲੈਕਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਲੋਕ ਕਿਥੇ ਵੀ ਹੋਣ, ਉਹ ਠੰਢ ਤੋਂ ਸੁਰੱਖਿਅਤ ਵੀ ਰਹਿਣ ਤੇ ਸਟਾਈਲਿਸ਼ ਵੀ ਦਿਸਣ | ਗਲ਼ੇ ਦੇ ਵੱਖ-ਵੱਖ ਡਿਜ਼ਾਈਨਾਂ ਜਿਵੇਂ ਕਲਾਸਿਕ ਯੂ-ਕਟ, ਸਟਾਈਲਿਸ਼ ਵੀ-ਕਟ ਤੇ ਆਰਾਮਦਾਇਕ ਹਾਈ-ਨੈਕ ਵਿਕਲਪਾਂ ਦੇ ਨਾਲ, ਡਾਲਰ ਦਾ ਵਿੰਟਰ ਕਲੈਕਸ਼ਨ ਲੋੜ ਤੇ ਮਾਡਰਨ ਸਟਾਈਲ ਦਾ ਸ਼ਾਨਦਾਰ ਮੇਲ ਹੈ |
Ad Position 22
No active advertisement
ਪਿਛਲੀ ਖ਼ਬਰ ਜਿੰਦਲ ਆਈ. ਵੀ. ਐਫ. ਨੇ ਜਟਿਲ ਬਾਂਝਪਨ ਦੇ ਮਾਮਲਿਆਂ ਦੇ ਸਫਲ ਪ੍ਰਬੰਧਨ 'ਚ ਮੁਹਾਰਤ ਕੀਤੀ ਸਾਬਤ ਅਗਲੀ ਖ਼ਬਰ ਨਿਸਾਨ ਦੀ 7-ਸੀਟਰ ਬੀ-ਐਮਪੀਵੀ ਗ੍ਰੇਵਾਈਟ ਨੂੰ 2026 ਦੇ ਸ਼ੁਰੂ 'ਚ ਕੀਤਾ ਜਾਵੇਗਾ ਲਾਂਚ
Ad Position 24