ਚੰਡੀਗੜ੍ਹ, 18 ਦਸੰਬਰ (ਅ.ਬ.)-ਉੱਤਰੀ ਭਾਰਤ ਵਿਚ ਸਹਾਇਕ ਪ੍ਰਜਨਨ ਤਕਨਾਲੋਜੀ (ਏ. ਆਰ. ਟੀ.) ਤੇ ਇਨ ਵਿੱਟਰੋ ਫਰਟੀਲਾਈਜ਼ੇਸ਼ਨ (ਆਈ. ਵੀ. ਐਫ.) ਦੇ ਖੇਤਰ ਵਿਚ ਅਗੇਤੀ ਸੰਸਥਾ ਜਿੰਦਲ ਆਈ. ਵੀ. ਐਫ. ਨੇ ਇਕ ਵਾਰ ਫਿਰ ਜਟਿਲ ਬਾਂਝਪਣ ਦੇ ਮਾਮਲਿਆਂ ਦੇ ਸਫਲ ਪ੍ਰਬੰਧਨ ਵਿਚ ਆਪਣੀ ਮੁਹਾਰਤ ਸਾਬਤ ਕੀਤੀ ਹੈ | ਸੰਸਥਾ ਨੇ ਇਕ ਐਸੀ ਮਰੀਜ਼ ਵਿਚ ਸਫਲ ਪੂਰੀ ਮਿਆਦ ਦੀ ਗਰਭ ਅਵਸਥਾ ਕਰਵਾਈ ਜੋ ਲੰਮੇ ਸਮੇਂ ਤੋਂ ਵਾਰ-ਵਾਰ ਗਰਭਪਾਤ ਤੇ ਸੈਕੰਡਰੀ ਇੰਫਰਟਿਲਟੀ ਨਾਲ ਜੂਝ ਰਹੀ ਸੀ, ਜਿਸ ਦੇ ਨਤੀਜੇ ਵਜੋਂ ਇਕ ਸਿਹਤਮੰਦ ਬੱਚੀ ਦਾ ਜਨਮ ਹੋਇਆ | ਮਰੀਜ਼ 38 ਸਾਲ ਦੀ ਇਕ ਮਹਿਲਾ ਸੀ, ਜਿਨ੍ਹਾਂ ਦੇ ਵਿਆਹ ਨੂੰ 9ਾ ਸਾਲ ਹੋ ਚੁੱਕੇ ਸਨ | ਉਹ ਦੋ ਸਾਲਾਂ ਤੋਂ ਸੈਕੰਡਰੀ ਇੰਫਰਟਿਲਟੀ (ਪਹਿਲੀ ਗਰਭਾਵਸਥਾ ਤੋਂ ਬਾਅਦ ਮੁੜ ਗਰਭ ਨਾ ਠਹਿਰ ਪਾਉਣਾ) ਦੀ ਸਮੱਸਿਆ ਤੇ ਗਰਭਾਵਸਥਾ ਦੀ ਪਹਿਲੀ ਤਿਮਾਹੀ ਵਿਚ ਤਿੰਨ ਵਾਰ ਸ਼ੁਰੂਆਤੀ ਗਰਭਪਾਤ ਦੇ ਇਤਿਹਾਸ ਨਾਲ ਜਿੰਦਲ ਆਈ. ਵੀ. ਐਫ. ਪਹੁੰਚੀ | ਵਿਸਥਾਰ ਨਾਲ ਕੀਤੀ ਜਾਂਚ ਵਿਚ ਇਹ ਪਾਇਆ ਗਿਆ ਕਿ ਪਤੀ ਤੇ ਪਤਨੀ ਦੋਵਾਂ ਦਾ ਬਾਡੀ ਮਾਸ ਇੰਡੈੱਕਸ (ਬੀ. ਐਮ. ਆਈ.), ਕੈਰੀਓਟਾਈਪ ਤੇ ਹੀਮੋਗਲੋਬਿਨ ਦਾ ਪੱਧਰ ਸਧਾਰਣ ਸੀ | ਮਹਿਲਾ ਦੀ ਥੈਲੇਸੀਮੀਆ ਜਾਂਚ ਤੇ ਐਂਟੀਫਾਸਫੋਲਿਪਿਡ ਐਂਟੀ ਬਾਡੀ (ਏਪੀਐਲਏ) ਪੋ੍ਰਫਾਈਲ ਵੀ ਸਧਾਰਣ ਪਾਈ ਗਈ | ਦੰਪਤੀ ਦੇ ਵਾਰ-ਵਾਰ ਗਰਭਪਾਤ ਦੇ ਇਤਿਹਾਸ ਅਤੇ ਉਮਰ ਨਾਲ ਜੁੜੇ ਕਾਰਨਾਂ ਨੂੰ ਧਿਆਨ ਵਿਚ ਰੱਖਦਿਆਂ, ਉਨ੍ਹਾਂ ਨੂੰ ਆਈ. ਵੀ. ਐਫ. ਦੇ ਨਾਲ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈੱਕਸ਼ਨ (ਆਈ. ਸੀ. ਐਸ. ਆਈ.), ਐਂਬ੍ਰਾਇਓ ਪੁਲਿੰਗ ਤੇ ਪ੍ਰੀ-ਇੰਪਲਾਂਟੇਸ਼ਨ ਜੈਨੇਟਿਕ ਟੈਸਟਿੰਗ ਫ਼ਾਰ ਐਨਿਊਪਲੋਇਡੀ (ਪੀ. ਜੀ. ਟੀ-ਏ) ਦੀ ਸਲਾਹ ਦਿੱਤੀ ਗਈ | ਦੰਪਤੀ ਨੇ ਇਸ ਇਲਾਜ ਵਿਧੀ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ | ਜਿੰਦਲ ਆਈ. ਵੀ. ਐਫ. ਵਿਚ ਸੀਨੀਅਰ ਸਲਾਹਕਾਰ ਤੇ ਆਈ. ਵੀ. ਐਫ.-ਪੀ. ਜੀ. ਟੀ. ਵਿਸ਼ੇਸ਼ ਡਾ. ਸ਼ੀਤਲ ਜਿੰਦਲ ਨੇ ਕਿਹਾ ਕਿ ਇਹ ਮਾਮਲਾ ਜਟਿਲ ਬਾਂਝਪਣ ਤੇ ਵਾਰ-ਵਾਰ ਗਰਭਪਾਤ ਦੇ ਕੇਸਾਂ 'ਚ ਵਿਅਕਤੀਗਤ ਤੇ ਕਦਮ-ਦਰ-ਕਦਮ ਇਲਾਜ ਦੇ ਮਹੱਤਵ ਨੂੰ ਦਰਸਾਉਂਦਾ ਹੈ |