ਲਾਲੜੂ ਖੇਤਰ ਲਈ ਖਤਰਾ ਬਣੇ ਬੇਸਹਾਰਾ ਪਸ਼ੂ <br/>
ਲਾਲੜੂ ਖੇਤਰ ਦੇ ਰਿਹਾਇਸੀ ਖੇਤਰ ਵਿਚ ਘੁੰਮਦੇ ਹੋਏ ਬੇਸਹਾਰਾ ਪਸ਼ੂ | ਤਸਵੀਰਾਂ : ਰਾਜਬੀਰ ਸਿੰਘ
<br/>
ਮਿ੍ਤਕ ਸੰਤਾ ਸਿੰਘ ਦੀ ਫਾਈਲ ਫੋਟੋ
<br/>
19-12-2025
ਹੁਣ ਤੱਕ ਬੇਸਹਾਰਾ ਪਸੂਆਂ ਦਾ ਸ਼ਿਕਾਰ ਹੋਏ ਲੋਕ
ਲਾਲੜੂ ਖੇਤਰ ਵਿਚ 27 ਜੁਲਾਈ 2019 ਨੂੰ 30 ਸਾਲਾ ਬਜਿੰਦਰ ਕੁਮਾਰ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ, ਦੀ ਅਚਾਨਕ ਬੇਸਹਾਰਾ ਪਸ਼ੂ ਮੁਹਰੇ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਸੀ | ਮਨਜੀਤ ਕੌਰ ਪਤਨੀ ਸੋਹਣ ਸਿੰਘ ਲਾਲੜੂ ਮੰਡੀ ਨੂੰ ਇਕ ਬੇਸਹਾਰਾ ਪਸ਼ੂ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੇ ਇਲਾਜ ਦੌਰਾਨ 60-70 ਟਾਂਕੇ ਲਗਾਉਣੇ ਪਏ ਸਨ | ਕੌਮੀ ਮਾਰਗ 'ਤੇ ਬੇਸਹਾਰਾ ਪਸ਼ੂ ਨਾਲ ਹੋਈ ਟੱਕਰ ਨਾਲ ਮੋਟਰਸਾਈਕਲ ਸਵਾਰ 28 ਸਾਲਾ ਨੌਜਵਾਨ ਮਹਿੰਦਰ ਸਿੰਘ ਵਾਸੀ ਉੱਤਰਾਖੰਡ ਥੱਲੇ ਡਿੱਗ ਗਿਆ ਸੀ, ਜਿਸ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਸੀ | ਇਸ ਤੋਂ ਇਲਾਵਾ ਛੋਟੂ, ਲੱਜਾ ਰਾਮ, ਅਜਮੇਰ ਸਿੰਘ, ਭਿੰਦੀ, ਜੈ ਦੇਵ ਭੱਟੀ, ਨਿਖਿਲ, ਸੰਦੀਪ ਕੁਮਾਰ ਤੋਂ ਇਲਾਵਾ ਲਾਲੜੂ ਵਿਖੇ ਆਪਣੇ ਘਰ ਮੁਹਰੇ ਬੈਠੇ ਬਜ਼ੁਰਗ ਬਲਵੰਤ ਸਿੰਘ ਸਮੇਤ ਇਕ ਹੋਰ ਬਜ਼ੁਰਗ ਵੀ ਬੇਸਹਾਰਾ ਪਸ਼ੂ ਦੇ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ | ਇਸ ਸੰਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਈ. ਓ. ਅਸ਼ੋਕ ਪਥਰੀਆ ਨੇ ਕਿਹਾ ਕਿ ਉਹ ਇਸ ਸਮੇਂ ਪੰਜਾਬ ਤੋਂ ਬਾਹਰ ਹਨ ਤੇ ਵਾਪਸ ਆ ਕੇ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ 'ਤੇ ਕਰਵਾਉਣਗੇ |