19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨੀਲਮ ਯੂਨੀਵਰਸਿਟੀ ਤੇ ਐਨ. ਜੀ. ਏ. ਆਈ. ਵਲੋਂ ਗਤਕੇ ਦੇ ਵਿਕਾਸ ਲਈ ਭਾਈਵਾਲੀ <br/>

Ad Position 21
No active advertisement
ਅਜੀਤ ਡੈਸਕ 19-12-2025
ਚੰਡੀਗੜ੍ਹ, 18 ਦਸੰਬਰ (ਅਜਾਇਬ ਸਿੰਘ ਔਜਲਾ)-ਐਨ. ਆਈ. ਆਈ. ਐਲ. ਐਮ. ਯੂਨੀਵਰਸਿਟੀ ਕੈਥਲ ਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ. ਜੀ. ਏ. ਆਈ.) ਨੇ ਗਤਕੇ ਨੂੰ ਯੋਜਨਾਬੱਧ ਅਤੇ ਮੁਕਾਬਲੇਬਾਜ਼ੀ ਦੀ ਖੇਡ ਵਜੋਂ ਵੱਡੇ ਪੱਧਰ ­'ਤੇ ਵਿਕਸਤ ਕਰਨ ਦੇ ਉਦੇਸ਼ ਨਾਲ ਇਕ ਸਹਿਮਤੀ ਪੱਤਰ (ਐਮ. ਓ. ਯੂ.) 'ਤੇ ਦਸਤਖ਼ਤ ਕੀਤੇ ਹਨ | ਇਸ ਮਹੱਤਵਪੂਰਨ ਸਮਝੌਤੇ 'ਤੇ ਐਨ. ਆਈ. ਆਈ. ਐਲ. ਐਮ. (ਨੀਲਮ) ਯੂਨੀਵਰਸਿਟੀ ਦੇ ਚੇਅਰਮੈਨ ਅਮਿਤ ਚਹਿਲ ਤੇ ਐਨ. ਜੀ. ਏ. ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਦੀ ਤਰਫੋਂ ਉਪ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਦਸਤਖ਼ਤ ਕਰਦਿਆਂ ਇਸ ਕਰਾਰ ਨੂੰ ਰਸਮੀ ਰੂਪ ਦਿੱਤਾ | ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ (ਖੇਡਾਂ) ਨਰਿੰਦਰ ਢੁੱਲ੍ਹ ਤੇ ਹਰਿਆਣਵੀ ਗਤਕਾ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਨਰਿੰਦਰ ਪਾਲ ਸਿੰਘ ਵੀ ਮੌਜੂਦ ਰਹੇ | ਇਸ ਮੌਕੇ ਚੇਅਰਮੈਨ ਅਮਿਤ ਚਹਿਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁਵੱਲੀ ਸਾਂਝ ਵਿਦਿਆਰਥੀਆਂ, ਖਿਡਾਰੀਆਂ ਤੇ ਅਕਾਦਮਿਕ ਖੋਜਾਰਥੀਆਂ ਲਈ ਵਾਧੂ ਮੌਕੇ ਪੈਦਾ ਕਰੇਗੀ | ਸਮਝੌਤੇ ਦੇ ਉਦੇਸ਼ ਸਪੱਸ਼ਟ ਕਰਦਿਆਂ ਗਤਕਾ ਪ੍ਰਮੋਟਰ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਐਮ. ਓ. ਯੂ. ਗਤਕੇ ਦੀ ਸਿਖਲਾਈ, ਮੁਕਾਬਲਿਆਂ ਤੇ ਅਕਾਦਮਿਕ ਅਧਿਐਨ ਨੂੰ ਵਿੱਦਿਅਕ ਸੰਸਥਾਵਾਂ ਵਿਚ ਸਥਾਪਿਤ ਕਰਨ ਦੀ ਇਕ ਰਣਨੀਤਕ ਪਹਿਲ ਹੈ | ਹਰਿਆਣਵੀ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ ਨੇ ਕਿਹਾ ਕਿ ਐਨ. ਆਈ. ਆਈ. ਐਲ. ਐਮ. ਯੂਨੀਵਰਸਿਟੀ ਨਾਲ ਇਹ ਇਤਿਹਾਸਕ ਸਾਂਝ ਗਤਕੇ ਦੀ ਜੰਗਜੂ ਪ੍ਰਦਰਸ਼ਨੀ ਤੇ ਆਧੁਨਿਕ ਖੇਡ, ਦੋਵਾਂ ਰੂਪਾਂ ਵਿਚ, ਵੱਧ ਰਹੀ ਮਾਨਤਾ ਦਾ ਪ੍ਰਤੀਕ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਕਮੇਟੀ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰ ਰਿਹਾ ਪ੍ਰਧਾਨ-ਕਮੇਟੀ ਮੈਂਬਰ ਅਗਲੀ ਖ਼ਬਰ ਲਾਲੜੂ ਖੇਤਰ ਲਈ ਖਤਰਾ ਬਣੇ ਬੇਸਹਾਰਾ ਪਸ਼ੂ <br/>
Ad Position 24