ਖਰੜ, 23 ਦਸੰਬਰ (ਗੁਰਮੁੱਖ ਸਿੰਘ ਮਾਨ)-ਹਿਮਾਚਲੀ ਜਨ-ਹਿੱਤ ਮਹਾਂਸਭਾ ਪੰਜਾਬ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ ਹਿਮਾਚਲ ਨਾਲ ਸੰਬੰਧਤ ਰਿਵਾਇਤੀ ਸਮਾਗਮ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ | ਸਮਾਗਮ ਦੇ ਮੁੱਖ ਮਹਿਮਾਨ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਸਨ, ਜਦਕਿ ਵਿਸ਼ੇਸ਼ ਮਹਿਮਾਨ ਵਿਧਾਇਕ ਸੁਰੇਸ਼ ਕੁਮਾਰ ਭੋਰੰਜ ਨੇ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕਰਵਾਉਂਦਿਆਂ ਸਭਾ ਦੀ ਵੈਬਸਾਈਟ ਦਾ ਉਦਘਾਟਨ ਕੀਤਾ | ਸਮਾਗਮ 'ਚ ਸਕੂਲੀ ਬੱਚਿਆਂ ਨੇ ਹਿਮਾਚਲ ਨਾਲ ਸੰਬੰਧਤ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ | ਇਸ ਮੌਕੇ ਹਿਮਾਚਲੀ ਲੋਕ ਗਾਇਕ ਮੋਹਿਤ ਗਰਗ ਨੇ ਆਪਣੀ ਸੁਰੀਲੀ ਆਵਾਜ਼ 'ਚ ਲੋਕ ਗੀਤ ਪੇਸ਼ ਕੀਤੇ | ਰੰਗਾਰੰਗ ਪ੍ਰੋਗਰਾਮ 'ਚ ਹਿਮਾਚਲੀ ਧਾਮ ਗਾਰਲੀ ਪਰਾਗਪੁਰ ਤੋਂ ਲਿਆਂਦੇ ਗਏ ਰਿਵਾਇਤੀ ਭਾਂਡਿਆਂ ਤੇ ਪਲੇਆਂ ਨੂੰ ਦੇਖ ਕੇ ਸਾਰਿਆਂ ਦਾ ਮਨ ਖੁਸ਼ ਹੋ ਗਿਆ | ਇਸ ਮੌਕੇ ਸਭਾ ਦੇ ਪ੍ਰਧਾਨ ਜਗਦੇਵ ਪਟਿਆਲਾ ਨੇ ਮੁੱਖ ਮਹਿਮਾਨਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭਾ ਵਲੋਂ ਸਾਰਿਆਂ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਸਭਾ ਵਲੋਂ ਭਵਿੱਖ ਵਿਚ ਵੀ ਹਿਮਾਚਲੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਦਕਿ ਸਭਾ ਦੇ ਜਨਰਲ ਸਕੱਤਰ ਪਿ੍ਥਵੀ ਰਾਜ ਸ਼ੁਕਲਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਬਿਨਾਂ ਕਿਸੇ ਰਾਜਸੀ ਭੇਦਭਾਵ ਤੋਂ ਸਾਰਿਆਂ ਨੂੰ ਭਾਈਚਾਰੇ ਦੇ ਬੰਧਨ ਵਿਚ ਬੰਨਿ੍ਹਆ ਜਾਵੇ | ਇਸ ਮੌਕੇ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੇ ਮੁੱਖ ਬੁਲਾਰੇ ਤੇ ਸਾਬਕਾ ਵਿਧਾਇਕ ਰਾਜਿੰਦਰ ਰਾਣਾ, ਭਾਜਪਾ ਪੰਜਾਬ ਦੇ ਖ਼ਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸ਼ਵੰਤ ਰਾਏ ਗੀਗਾ, ਨਰਿੰਦਰ ਰਾਣਾ, ਭਾਨੂੰ ਪ੍ਰਤਾਪ, ਦੀਪਕ ਰਾਣਾ, ਜਗਦੀਪ ਸਿੰਘ ਜੱਗੀ ਔਜਲਾ, ਕਾਂਗਰਸੀ ਆਗੂ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਵਿਜੇ ਬਨਿਆਲਾ, ਗ਼ਰੀਬ ਫਾਊਾਡੇਸ਼ਨ ਹਿਮਾਚਲ ਪ੍ਰਦੇਸ਼ ਦੇ ਚੇਅਰਮੈਨ ਦੇਵ ਰਾਜ, ਸੰਜੀਵ ਠਾਕੁਰ ਊਧਮੀ, ਸੰਜੀਵ ਸ਼ਰਮਾ ਪੰਜਾਬ ਗ੍ਰਾਮੀਣ ਬੈਂਕ, ਕੌਂਸਲਰ ਵਿਨੀਤ ਜੈਨ, ਰਾਜਿੰਦਰ ਸਿੰਘ, ਰਾਜਬੀਰ ਸਿੰਘ ਰਾਜੀ, ਮੇਹਰ ਕੌਰ, ਪਰਮਿੰਦਰ ਸਿੰਘ ਲੌਂਗੀਆ, ਡਾ. ਸਚਿਨ ਵਰਮਾ ਹੋਲੀ ਬੇਸਿਲ ਹਸਪਤਾਲ ਖਰੜ ਤੇ ਪ੍ਰਵੇਸ਼ ਭਾਰਤੀ ਸਮੇਤ ਵੱਡੀ ਗਿਣਤੀ ਹਿਮਾਚਲੀ ਪਰਿਵਾਰ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੁਲਦੀਪ ਗੁਲੇਰੀਆ ਵਲੋਂ ਨਿਭਾਈ ਗਈ, ਜਦਕਿ ਸਮਾਗਮ ਨੂੰ ਸਫ਼ਲ ਬਣਾਉਣ 'ਚ ਹਿਮਾਚਲ ਕਲਿਆਣ ਸਭਾ, ਹਿਮਾਚਲ ਮਹਾਂਸਭਾ, ਹਿਮਾਚਲ ਸਭਾ ਮਾਨਵਤਾ ਫਾਊਾਡੇਸ਼ਨ, ਵਿਸ਼ਵ ਹਿਮਾਚਲੀ ਸੰਸਥਾ, ਜਨ ਕਲਿਆਣ ਸੁਸਾਇਟੀ ਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਭਰਪੂਰ ਸਹਿਯੋਗ ਦਿੱਤਾ |