02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੋਲਫ ਰੇਂਜ ਚੰਡੀਗੜ੍ਹ 'ਚ ਟੀ. ਬੀ. ਸਕ੍ਰੀਨਿੰਗ ਸਿਹਤ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-12-2025
ਚੰਡੀਗੜ੍ਹ, 23 ਦਸੰਬਰ (ਅਜੀਤ ਬਿਊਰੋ)-ਚੰਡੀਗੜ੍ਹ ਪ੍ਰਸ਼ਾਸਨ ਤੇ ਐੱਮ. ਡੀ. ਨੈਸ਼ਨਲ ਹੈਲਥ ਮਿਸ਼ਨ (ਐੱਨ. ਐੱਚ. ਐੱਮ) ਵਲੋਂ ਗੋਲਫ ਰੇਂਜ ਚੰਡੀਗੜ੍ਹ ਵਿਖੇ ਟੀ. ਬੀ. ਮੁਕਤ ਭਾਰਤ ਪਹਿਲ ਦੇ ਤਹਿਤ ਇਕ ਟੀ. ਬੀ. ਸਕ੍ਰੀਨਿੰਗ ਸਿਹਤ ਕੈਂਪ ਲਗਾਇਆ | ਜਿਸ ਦਾ ਉਦਘਾਟਨ ਡਾ. ਸੁਮਨ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ (ਡੀ. ਐੱਚ. ਐੱਸ.) ਦੁਆਰਾ ਕੀਤਾ | ਇਹ ਸਿਹਤ ਕੈਂਪ ਵਿਸ਼ੇਸ਼ ਤੌਰ 'ਤੇ ਗੋਲਫ ਰੇਂਜ ਦੇ ਸਟਾਫ਼, ਹਾਇਪਰਟੈਂਸ਼ਨ ਤੇ ਸ਼ੂਗਰ ਜਿਹੀਆਂ ਪ੍ਰਮੁੱਖ ਗ਼ੈਰ-ਸੰਚਾਰੀ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਅਤੇ ਰੋਕਥਾਮ ਦੇ ਉਦੇਸ਼ ਨਾਲ ਲਗਾਇਆ | ਕੈਂਪ 'ਚ ਹੈਂਡ-ਹੈਲਡ ਏ. ਆਈ. ਸਮਰੱਥ ਐਕਸ-ਰੇ ਮਸ਼ੀਨ ਦੇ ਜ਼ਰੀਏ ਸਕ੍ਰੀਨਿੰਗ ਕੀਤੀ ਗਈ ਅਤੇ ਸੀ. ਬੀ. ਐੱਨ. ਏ. ਏ. ਟੀ. ਮਸ਼ੀਨ ਨਾਲ ਬਲਗਮ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ 55 ਐਕਸ-ਰੇ ਤੇ 08 ਐੱਨ. ਏ. ਏ. ਟੀ. ਦੇ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਸਾਰੇ ਸਟਾਫ਼ ਮੈਂਬਰਾਂ ਦੀ ਹਾਇਪਰਟੈਂਸ਼ਨ ਤੇ ਸ਼ੂਗਰ ਲਈ ਸਕ੍ਰੀਨਿੰਗ ਕੀਤੀ | ਸਿਹਤ ਕੈਂਪ 'ਚ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਲਾਭਾਰਥੀਆਂ ਨੇ ਆਪਣੇ ਕਾਰਜਸਥਲ 'ਤੇ ਹੀ ਜ਼ਰੂਰੀ ਸਿਹਤ ਸੰਭਾਲ਼ ਸੇਵਾਵਾਂ ਉਪਲਬਧ ਕਰਵਾਉਣ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਿਮਾਚਲੀ ਜਨ-ਹਿੱਤ ਮਹਾਂਸਭਾ ਨੇ ਖਰੜ ਵਿਖੇ ਰਿਵਾਇਤੀ ਸਮਾਗਮ ਕਰਵਾਇਆ ਅਗਲੀ ਖ਼ਬਰ ਹਲਕਾ ਖਰੜ 'ਚ ਹੋਈਆਂ ਸੰਮਤੀ ਚੋਣਾਂ 'ਚ ਕਾਂਗਰਸ ਦੇ ਨਤੀਜੇ ਹੋਰ ਵਧੀਆ ਹੋ ਸਕਦੇ ਸਨ-ਕੰਗ
Ad Position 24
No active advertisement