02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੁਹਾਲੀ ਦੇ ਫੇਜ਼-11 ਵਿਚਲੇ ਸੁਵਿਧਾ ਕੇਂਦਰ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਫ਼ਦ ਵਲੋਂ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ

ਐੱਸ. ਏ.

Ad Position 21
No active advertisement
ਮੁਹਾਲੀ ਦੇ ਫੇਜ਼-11 ਵਿਚਲੇ ਸੁਵਿਧਾ ਕੇਂਦਰ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਨੂੰ ਮੰਗ-ਪੱਤਰ ਸੌਂਪਦਾ ਹੋਇਆ ਵਫ਼ਦ। ਅਜੀਤ ਤਸਵੀਰ 02-08-2026
ਐੱਸ. ਏ. ਐੱਸ. ਨਗਰ, 1 ਅਗਸਤ (ਪ੍ਰੋ. ਅਵਤਾਰ ਸਿੰਘ)-ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਸਥਾਨਕ ਫੇਜ਼-11 ਵਿਖੇ ਲੋਕਾਂ ਦੀ ਸਹੂਲਤ ਲਈ ਸਿਵਲ ਡਿਸਪੈਂਸਰੀ ਦੇ ਨੇੜੇ ਸੁਵਿਧਾ ਕੇਂਦਰ ਬਣਾਇਆ ਗਿਆ ਸੀ, ਜੋ ਕਿ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ। ਇਸ ਸੁਵਿਧਾ ਕੇਂਦਰ ਨੂੰ ਮੁੜ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਵਸਨੀਕਾਂ ‘ਤੇ ਆਧਾਰਿਤ ਇਕ ਵਫ਼ਦ ਵਲੋਂ ਕੌਂਸਲਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸੇ ਦੌਰਾਨ ਵਫ਼ਦ ਨੇ ਵਿਧਾਇਕ ਨੂੰ ਮੰਗ-ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਇਸ ਬੰਦ ਪਏ ਸੁਵਿਧਾ ਕੇਂਦਰ ਨੂੰ ਮੁੜ ਚਾਲੂ ਕਰਵਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ। ਇਸ ਮੌਕੇ ਵਫ਼ਦ ਨੇ ਵਿਧਾਇਕ ਨੂੰ ਜਾਣੂ ਕਰਵਾਇਆ ਕਿ ਇਸ ਸੁਵਿਧਾ ਕੇਂਦਰ ਤੋਂ ਫੇਜ਼-10, ਫੇਜ਼ 11, ਸੈਕਟਰ-66 ਤੇ ਸੈਕਟਰ-48ਸੀ ਸਮੇਤ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਸੀ। ਉਨ੍ਹਾਂ ਦੱਸਿਆ ਕਿ ਸੁਵਿਧਾ ਕੇਂਦਰਾਂ ‘ਚ ਲਗਭਗ 28 ਵਿਭਾਗਾਂ ਦੇ 300 ਤੋਂ ਵੱਧ ਕੰਮਾਂ ਦੇ ਕਾਗਜ਼ਾਤ ਜਿਵੇਂ ਕਿ ਰਿਹਾਇਸ਼ੀ ਪਤੇ ਦਾ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ, ਪੈਨਸ਼ਨ ਸੰਬੰਧੀ ਕੰਮ, ਪਾਸਪੋਰਟ, ਆਧਾਰ ਕਾਰਡ ਸੰਬੰਧੀ ਕੰਮ ਅਤੇ ਹਰ ਤ੍ਹਰਾਂ ਦੇ ਹਲਫ਼ਨਾਮੇ ਆਦਿ ਬਣਦੇ ਹਨ, ਪਰ ਹੁਣ ਖੇਤਰ ਦੇ ਵਸਨੀਕਾਂ ਨੂੰ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈਣ ਲਈ ਦੂਰ-ਦੁਰਾਡੇ ਦੇ ਸੁਵਿਧਾ ਕੇਂਦਰਾਂ ‘ਚ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁਹਾਲੀ ਸ਼ਹਿਰ ‘ਚ ਕੇਵਲ 3 ਹੀ ਸੁਵਿਧਾ ਕੇਂਦਰ ਕੰਮ ਕਰ ਰਹੇ ਹਨ, ਜਿਸ ਕਾਰਨ ਇਨ੍ਹਾਂ ਸੁਵਿਧਾ ਕੇਂਦਰਾਂ ‘ਤੇ ਕੰਮ ਦਾ ਭਾਰ ਕਾਫ਼ੀ ਵੱਧਣ ਕਾਰਨ ਲੋਕਾਂ ਨੂੰ ਖੱਜਲ੍ਹ-ਖੁਆਰ ਹੋਣਾ ਪੈ ਰਿਹਾ ਹੈ। ਇਸੇ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਸੁਵਿਧਾ ਕੇਂਦਰ ਨੂੰ ਜਲਦ ਚਾਲੂ ਕਰਵਾਇਆ ਜਾਵੇਗਾ। ਵਫ਼ਦ ‘ਚ ਚਰਨਜੀਤ ਸਿੰਘ, ਆਰ. ਪੀ. ਐਸ. ਸੈਣੀ, ਸੁਰੇਸ਼ ਭਨੋਟ, ਹਾਕਮ ਸਿੰਘ, ਉਮਰਾਓ ਸਿੰਘ, ਸੁਰਿੰਦਰ ਸਿੰਘ, ਕਰਮ ਸਿੰਘ, ਦਿਨੇਸ਼ ਕੁਮਾਰ, ਹਰਦੇਵ ਸਿੰਘ, ਗੁਲਜ਼ਾਰ ਸਿੰਘ, ਅਰਵਿੰਦਰ ਪਾਲ ਸਿੰਘ ਤੇ ਨਰਿੰਦਰ ਪਾਲ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਦੇਵੀਦਾਸਪੁਰਾ ’ਚ ‘ਆਪ’ ਨੂੰ ਮਿਲਿਆ ਵੱਡਾ ਹੁੰਗਾਰਾ ਅਗਲੀ ਖ਼ਬਰ ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਚਲਾਇਆ ‘ਕਾਸੋ ਆਪ੍ਰੇਸ਼ਨ’ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ...
Ad Position 24
No active advertisement