02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਦਾਲਤ ਦੇ ਕਬਜ਼ਾ ਦਿਵਾਉਣ ਹੁਕਮ ਦੀ ਤਾਮੀਲ ਦੌਰਾਨ ਮਹਿਲਾ ਦੇ ਸਿਰ ’ਚ ਲੱਗੀ ਗੋਲੀ, ਹਾਲਤ ਗੰਭੀਰ

ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੇ ਮਕਾਨ ਦਾ ਕਬਜ਼ਾ ਲੈਣ ਪਹੁੰਚੀ ਇਕ ਮਹਿਲਾ ‘ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਮਹਿਲਾ ਦੇ ਸਿਰ ਵਿਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਈ।

Ad Position 21
No active advertisement
ਅਜੀਤ ਡੈਸਕ 02-08-2026

ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੇ ਮਕਾਨ ਦਾ ਕਬਜ਼ਾ ਲੈਣ ਪਹੁੰਚੀ ਇਕ ਮਹਿਲਾ ‘ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਮਹਿਲਾ ਦੇ ਸਿਰ ਵਿਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਈ। ਜ਼ਖ਼ਮੀ ਦੀ ਪਛਾਣ ਮਨਵਿੰਦਰ ਕੌਰ ਵਾਸੀ ਸੈਕਟਰ-19, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਵਕੀਲ ਜੇ.ਪੀ.ਐਸ. ਚੱਢਾ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਅਤੇ ਉਸ ਦੀ ਲਾਇਸੈਂਸੀ ਦੋਨਾਲੀ ਬੰਦੂਕ ਵੀ ਕਬਜ਼ੇ ਵਿਚ ਲੈ ਲਈ। ਜਾਣਕਾਰੀ ਅਨੁਸਾਰ ਮਨਵਿੰਦਰ ਕੌਰ ਅਦਾਲਤ ਦੇ ਹੁਕਮਾਂ ਦੀ ਤਾਮੀਲ ਤਹਿਤ ਆਪਣੇ ਮਕਾਨ ਦਾ ਕਬਜ਼ਾ ਲੈਣ ਪਹੁੰਚੀ ਸੀ। ਇਸ ਮੌਕੇ ਅਦਾਲਤ ਦਾ ਨੁਮਾਇੰਦਾ ਅਤੇ ਚੰਡੀਗੜ੍ਹ ਪੁਲਿਸ ਦੇ ਜਵਾਨ ਵੀ ਮੌਜੂਦ ਸਨ। ਜਦੋਂ ਟੀਮ ਨੇ ਮਕਾਨ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੁੰਡੀ ਲੱਗੀ ਹੋਣ ਕਾਰਨ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਦੌਰਾਨ ਦੋਸ਼ ਹੈ ਕਿ ਮਕਾਨ ‘ਤੇ ਕਬਜ਼ਾ ਕਰਕੇ ਬੈਠੇ ਵਕੀਲ ਜੇ.ਪੀ.ਐਸ. ਚੱਢਾ ਨੇ ਉੱਪਰਲੀ ਬਾਲਕਨੀ ਤੋਂ ਆਪਣੀ ਲਾਇਸੈਂਸੀ ਦੋਨਾਲੀ ਬੰਦੂਕ ਨਾਲ ਫਾਇਰ ਕਰ ਦਿੱਤਾ, ਜਿਹੜੀ ਗੋਲੀ ਮਨਵਿੰਦਰ ਕੌਰ ਦੇ ਸਿਰ ਵਿਚ ਲੱਗੀ । ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਪੁੱਜੇ ਡੀ.ਐਸ.ਪੀ. ਧੀਰਜ ਕੁਮਾਰ ਨੇ ਦੱਸਿਆ ਕਿ ਸੰਬੰਧਿਤ ਮਕਾਨ ਪਹਿਲਾਂ ਕਿਰਾਏ ‘ਤੇ ਦਿੱਤਾ ਗਿਆ ਸੀ ਅਤੇ ਹੁਣ ਮਾਲਕ ਪੱਖ ਕੋਰਟ ਦੇ ਹੁਕਮਾਂ ਅਨੁਸਾਰ ਇਸ ਦਾ ਕਬਜ਼ਾ ਲੈਣਾ ਚਾਹੁੰਦਾ ਸੀ, ਪਰ ਕਿਰਾਏਦਾਰ ਵਕੀਲ ਮਕਾਨ ਖਾਲੀ ਕਰਨ ਲਈ ਤਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਅਦਾਲਤ ਦੇ ਨੁਮਾਇੰਦੇ (ਵੈਲਫ਼) ਕਾਨੂੰਨੀ ਕਾਰਵਾਈ ਲਈ ਮੌਕੇ ‘ਤੇ ਮੌਜੂਦ ਸਨ, ਜਦੋਂ ਇਹ ਵਾਰਦਾਤ ਵਾਪਰੀ। ਉੱਧਰ ਮੁਲਜ਼ਮ ਵਕੀਲ ਦੇ ਪੁੱਤਰ ਧਰੁਵੰਸ਼ ਪ੍ਰਤਾਪ ਸਿੰਘ ਚੱਢਾ ਨੇ ਆਪਣੇ ਪਿਤਾ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 36 ਸਾਲਾਂ ਤੋਂ ਇਸ ਮਕਾਨ ਵਿਚ ਰਹਿ ਰਿਹਾ ਹੈ ਅਤੇ ਉਨ੍ਹਾਂ ਕੋਲ ਅਦਾਲਤ ਦੇ ਹੁਕਮ ਮੌਜੂਦ ਹਨ। ਉਸ ਦਾ ਕਹਿਣਾ ਹੈ ਕਿ ਮਕਾਨ ਮਾਲਕਣ ਪੁਲਿਸ ਸਮੇਤ ਕਰੀਬ 20 ਵਿਅਕਤੀਆਂ ਨੂੰ ਨਾਲ ਲੈ ਕੇ ਜ਼ਬਰਦਸਤੀ ਮਕਾਨ ਵਿਚ ਦਾਖ਼ਲ ਹੋਣ ਆਈ ਸੀ ਅਤੇ ਉਨ੍ਹਾਂ ਦੇ 67 ਸਾਲਾਂ ਪਿਤਾ ਨਾਲ ਧ ੱਕਾ-ਮੁੱਕੀ ਕੀਤੀ ਗਈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਛੇ ਸਾਲਾਂ ਦਾ ਅਗਾਊਂ ਕਿਰਾਇਆ ਅਦਾ ਕੀਤਾ ਹੋਇਆ ਹੈ ਅਤੇ ਅਦਾਲਤ ਤੋਂ ਸਟੇ ਆਰਡਰ ਵੀ ਪ੍ਰਾਪਤ ਹੈ, ਜਿਸ ਕਾਰਨ ਉਨ੍ਹਾਂ ਦਾ ਮਕਾਨ ਵਿਚ ਰਹਿਣ ਦਾ ਕਾਨੂੰਨੀ ਹੱਕ ਬਣਦਾ ਹੈ। ਪੁਲਿਸ ਨੇ ਵੈਲਫ ਅਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਦੇ ਅਧਾਰ ਤੇ ਵਕੀਲ ਖਿਲਾਫ ਕਤਲ ਦੀ ਕੋਸ਼ਿਸ਼ ਨਾਲ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਸਮੇਤ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ ।

Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਦੇ 17 ਮਹੀਨੇ : 3472 ਕਿੱਲੋ ਹੈਰੋਇਨ ਸਮੇਤ 75 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਆਜ਼ਾਦੀ ਦਿਵਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਹਯਾਤ ਹੋਟਲ ’ਚ ਕੀਤਾ ਮੌਕ ਡਰਿੱਲ
Ad Position 24
No active advertisement