02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਜ਼ਾਦੀ ਦਿਵਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਹਯਾਤ ਹੋਟਲ ’ਚ ਕੀਤਾ ਮੌਕ ਡਰਿੱਲ

ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਆਗਾਮੀ ਆਜ਼ਾਦੀ ਦਿਵਸ ਸਮਾਗਮਾਂ ਅਤੇ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਅੱਜ ਉਦਯੋਗਿਕ ਖੇਤਰ ਫੇਜ਼-1 ਸਥਿਤ ਹਯਾਤ ਹੋਟਲ ਵਿਖੇ ਵਿਆਪਕ ਮੌਕ ਡਰਿੱਲ ਕਰਵਾਈ। ਇਹ ਅਭਿਆਸ ਐੱਸ.

Ad Position 21
No active advertisement
ਮੌਕ ਡਰਿੱਲ ਦੌਰਾਨ ਹੋਟਲ ਹਯਾਤ ਦੇ ਨਕਸ਼ੇ ਦਾ ਮੁਆਇਨਾ ਕਰਦੇ ਹੋਏ ਪੁਲਿਸ ਅਤੇ ਹੋਰ ਅਧਿਕਾਰੀ। ਤਸਵੀਰ : ਗੁਰਿੰਦਰ ਸਿੰਘ 02-08-2026
ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਆਗਾਮੀ ਆਜ਼ਾਦੀ ਦਿਵਸ ਸਮਾਗਮਾਂ ਅਤੇ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਅੱਜ ਉਦਯੋਗਿਕ ਖੇਤਰ ਫੇਜ਼-1 ਸਥਿਤ ਹਯਾਤ ਹੋਟਲ ਵਿਖੇ ਵਿਆਪਕ ਮੌਕ ਡਰਿੱਲ ਕਰਵਾਈ। ਇਹ ਅਭਿਆਸ ਐੱਸ.ਪੀ. (ਆਪ੍ਰੇਸ਼ਨਜ਼) ਗੀਤਾਂਜਲੀ ਖੰਡੇਲਵਾਲ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. (ਆਪ੍ਰੇਸ਼ਨਜ਼) ਰਣਜੋਧ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਚੰਡੀਗੜ੍ਹ ਪੁਲਿਸ ਅਤੇ ਹੋਰ ਐਮਰਜੈਂਸੀ ਏਜੰਸੀਆਂ ਦੀ ਤਿਆਰੀ, ਤੁਰੰਤ ਕਾਰਵਾਈ ਅਤੇ ਆਪਸੀ ਤਾਲਮੇਲ ਦੀ ਪਰਖ ਕਰਨਾ ਸੀ। ਮੌਕ ਡਰਿੱਲ ਦੀ ਸ਼ੁਰੂਆਤ ਹਯਾਤ ਹੋਟਲ ਵਿਚ ਸ਼ੱਕੀ ਵਿਸਫੋਟਕ ਯੰਤਰ (ਆਈਈਡੀ) ਹੋਣ ਦੀ ਕਾਲਪਨਿਕ ਸੂਚਨਾ ਨਾਲ ਕੀਤੀ ਗਈ। ਸੂਚਨਾ ਮਿਲਦੇ ਹੀ ਆਪ੍ਰੇਸ਼ਨਜ਼ ਸੈੱਲ ਦੇ ਕਮਾਂਡੋਜ਼ ਨੇ ਪੂਰੇ ਹੋਟਲ ਨੂੰ ਘੇਰ ਕੇ ਮਹਿਮਾਨਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ। ਸਫ਼ਾ 5 ਦੀ ਬਾਕੀ
ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੀਆਂ ਐਚਆਈਟੀ ਟੀਮਾਂ, ਬੰਬ ਡਿਟੈਕਸ਼ਨ ਸਕੁਆਡ ਅਤੇ ਡਾਗ ਸਕੁਆਡ ਨੇ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਆਰ.ਬੀ.ਆਰ. ਬਿਲਡਿੰਗ ਨੇੜੇ ਖੁੱਲ੍ਹੇ ਖੇਤਰ ਵਿਚ ਰੱਖਿਆ ਗਿਆ ਡੰਮੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ ਦੀ ਮੁੜ ਜਾਂਚ ਕਰਕੇ ਇਹ ਯਕੀਨੀ ਬਣਾਇਆ ਗਿਆ ਕਿ ਉੱਥੇ ਕੋਈ ਹੋਰ ਸ਼ੱਕੀ ਵਸਤੂ ਮੌਜੂਦ ਨਹੀਂ ਹੈ। ਮੌਕ ਡਰਿੱਲ ਵਿਚ ਆਪ੍ਰੇਸ਼ਨਜ਼ ਸੈੱਲ ਦੀਆਂ ਕੁਇੱਕ ਰਿਐਕਸ਼ਨ ਟੀਮਾਂ (ਕਿਊਆਰਟੀ), ਪੀ.ਸੀ.ਆਰ. ਯੂਨਿਟਾਂ, ਡਾਇਲ-112, ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਬੰਬ ਡਿਟੈਕਸ਼ਨ ਸਕੁਆਡ, ਡਾਗ ਸਕੁਆਡ, ਮੋਬਾਈਲ ਫੋਰੈਂਸਿਕ ਟੀਮ, ਜ਼ਿਲ੍ਹਾ ਕ੍ਰਾਈਮ ਸੈੱਲ, ਕ੍ਰਾਈਮ ਬ੍ਰਾਂਚ, ਥਾਣਾ ਇੰਡਸਟਰੀਅਲ ਏਰੀਆ, ਜੀ.ਐੱਮ.ਐੱਸ.ਐੱਚ.-16 ਅਤੇ ਪੁਲਿਸ ਹਸਪਤਾਲ ਸੈਕਟਰ-26 ਦੀਆਂ ਐਂਬੂਲੈਂਸਾਂ ਸਮੇਤ ਹੋਰ ਏਜੰਸੀਆਂ ਨੇ ਸਰਗਰਮ ਭੂਮਿਕਾ ਨਿਭਾਈ। ਸਾਰੀਆਂ ਟੀਮਾਂ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਆਪਸੀ ਤਾਲਮੇਲ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਬਰਾਮਦ ਡੰਮੀ ਆਈਈਡੀ ਨੂੰ ਨਿਰਧਾਰਤ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਰੇਤ ਨਾਲ ਲੈਸ ਵਿਸ਼ੇਸ਼ ਵਾਹਨ ਰਾਹੀਂ ਪੀ.ਸੀ.ਆਰ. ਦੀ ਪਾਇਲਟ ਅਤੇ ਐਸਕਾਰਟ ਸੁਰੱਖਿਆ ਹੇਠ ਸੈਕਟਰ-26 ਪੁਲਿਸ ਲਾਈਨਜ਼ ਦੇ ਖੁੱਲ੍ਹੇ ਮੈਦਾਨ ਵਿਚ ਲਿਜਾ ਕੇ ਸੁਰੱਖਿਅਤ ਢੰਗ ਨਾਲ ਨਸ਼ਟ ਕੀਤਾ ਗਿਆ। ਇਸ ਉਪਰੰਤ ਹੋਟਲ ਦੀ ਇਕ ਵਾਰ ਫਿਰ ਪੂਰੀ ਤਰ੍ਹਾਂ ਸੈਨੇਟਾਈਜ਼ੇਸ਼ਨ ਜਾਂਚ ਕੀਤੀ ਗਈ ਅਤੇ ਮੌਕ ਡਰਿੱਲ ਸਫ਼ਲਤਾਪੂਰਵਕ ਸੰਪੰਨ ਹੋਈ।ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਸਮੇਂ-ਸਮੇਂ ‘ਤੇ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਲਈ ਪੁਲਿਸ ਅਤੇ ਹੋਰ ਐਮਰਜੈਂਸੀ ਏਜੰਸੀਆਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਅਦਾਲਤ ਦੇ ਕਬਜ਼ਾ ਦਿਵਾਉਣ ਹੁਕਮ ਦੀ ਤਾਮੀਲ ਦੌਰਾਨ ਮਹਿਲਾ ਦੇ ਸਿਰ ’ਚ ਲੱਗੀ ਗੋਲੀ, ਹਾਲਤ ਗੰਭੀਰ ਅਗਲੀ ਖ਼ਬਰ ਮਦਨ ਗੋਪਾਲ ਚੋਪੜਾ ਮਾਡਲ ਹਾਈ ਸਕੂਲ, ਖੰਨਾ ਦੀ ਵਿਦਿਆਰਥਣ ਵਿਸ਼ਵਾਨੀ ਸ਼ਰਮਾ ਨੇ ਇੰਡੋ-ਨੇਪਾਲ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ...
Ad Position 24
No active advertisement