ਗੁਰੂ ਰਵਿਦਾਸ ਜੀ ਨੂੰ ਸਮਰਪਿਤ ਕਲਸ਼ ਸ਼ੋਭਾ ਯਾਤਰਾ ਦਾ ਡੇਰਾਬੱਸੀ ਹਲਕੇ ’ਚ ਭਰਵਾਂ ਸਵਾਗਤ
ਡੇਰਾਬੱਸੀ, 1 ਅਗਸਤ (ਰਣਬੀਰ ਸਿੰਘ ਪੜ੍ਹੀ)- ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪਵਿੱਤਰ ਕਲਸ਼ ਸ਼ੋਭਾ ਯਾਤਰਾ ਦਾ ਹਲਕਾ ਡੇਰਾਬੱਸੀ ਪਹੁੰਚਣ ‘ਤੇ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਖ਼ੁਦ ਟਰੈਕਟਰ ਚਲਾ ਕੇ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਵੱਡੀ ਗਿਣਤੀ ‘ਚ ਯਾਤਰਾ ਨਾਲ ਜੁੜ ਕੇ ਗੁਰੂ ਰਵਿਦਾਸ ਜੀ ਦੇ ਸਮਾਨਤਾ, ਭਾਈਚਾਰੇ ਅਤੇ ਮਾਨਵਤਾ ਦੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ ।
ਡੇਰਾਬੱਸੀ, 1 ਅਗਸਤ (ਰਣਬੀਰ ਸਿੰਘ ਪੜ੍ਹੀ)- ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪਵਿੱਤਰ ਕਲਸ਼ ਸ਼ੋਭਾ ਯਾਤਰਾ ਦਾ ਹਲਕਾ ਡੇਰਾਬੱਸੀ ਪਹੁੰਚਣ ‘ਤੇ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਖ਼ੁਦ ਟਰੈਕਟਰ ਚਲਾ ਕੇ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਵੱਡੀ ਗਿਣਤੀ ‘ਚ ਯਾਤਰਾ ਨਾਲ ਜੁੜ ਕੇ ਗੁਰੂ ਰਵਿਦਾਸ ਜੀ ਦੇ ਸਮਾਨਤਾ, ਭਾਈਚਾਰੇ ਅਤੇ ਮਾਨਵਤਾ ਦੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ । ਕਲਸ਼ ਯਾਤਰਾ ਦੇ ਡੇਰਾਬੱਸੀ ਪਹੁੰਚਣ ‘ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ‘ਚ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਕਾਰਾਂ, ਮੋਟਰਸਾਈਕਲਾਂ ਅਤੇ ਹੋਰਨਾਂ ਵਾਹਨਾਂ ਦਾ ਕਾਫ਼ਲਾ ਯਾਤਰਾ ਨਾਲ ਸ਼ਾਮਿਲ ਰਿਹਾ। ਗੁਰੂ ਰਵਿਦਾਸ ਜੀ ਦੀਆਂ ਅਮਰ ਸਿੱਖਿਆਵਾਂ, ਮਾਨਵਤਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ਇਸ ਵਿਸ਼ੇਸ਼ ਕਲਸ਼ ਯਾਤਰਾ ਦੌਰਾਨ ਪੂਰੇ ਖੇਤਰ ‘ਚ ਅਥਾਹ ਧਾਰਮਿਕ ਉਤਸ਼ਾਹ ਅਤੇ ਰੂਹਾਨੀ ਮਾਹੌਲ ਦੇਖਣ ਨੂੰ ਮਿਲਿਆ। ਇਸ ਪੰਜਾਬ ਪੱਧਰੀ ਸਮਾਗਮ ਅਤੇ ਵਿਸ਼ਾਲ ਰੈਲੀ ਦਾ ਸਭ ਤੋਂ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਪਹਿਲੂ ਇਹ ਰਿਹਾ ਕਿ ਪ੍ਰਮੁੱਖ ਸਮਾਜ ਸੇਵੀ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਖ਼ੁਦ ਟਰੈਕਟਰ ਚਲਾ ਕੇ ਗੁਰੂ ਚਰਨਾਂ ‘ਚ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਇਸ ਯਾਤਰਾ ਦੀ ਅਗਵਾਈ ਕੀਤੀ । ਝਰਮੜੀ ਤੋਂ ਪਵਿੱਤਰ ਕਲਸ਼ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਤਿੰਨ-ਚਾਰ ਘੰਟੇ ਖ਼ੁਦ ਟਰੈਕਟਰ ਚਲਾ ਕੇ ਸਮੁੱਚੇ ਕਾਫ਼ਲੇ ਅਤੇ ਸੰਗਤਾਂ ਦਾ ਮਾਰਗਦਰਸ਼ਨ ਕੀਤਾ । ਇਹ ਰੂਹਾਨੀ ਅਤੇ ਇਤਿਹਾਸਕ ਯਾਤਰਾ ਝਰਮੜੀ ਤੋਂ ਆਰੰਭ ਹੋ ਕੇ ਸ਼ਰਧਾ, ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਦੇ ਵਿਚਕਾਰ ਅੱਗੇ ਵਧਦੀ ਹੋਈ ਸੈਕਟਰ-7 ਚੰਡੀਗੜ੍ਹ ਸਥਿਤ ਆਰਿਆ ਸਮਾਜ ਮੰਦਰ ਵਿਖੇ ਪਹੁੰਚ ਕੇ ਸੰਪੂਰਨ ਹੋਈ।