02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਿੰਡ ਭਾਂਖਰਪੁਰ ਦੀ ਪਾਣੀ ਦੀ ਟੈਂਕੀ ’ਤੇ ਪੁਆਧੀ ’ਚ ਲਿਖਿਆ ‘ਮ੍ਹਾਰਾ ਭਾਂਖਰਪੁਰ’ ਬਣਿਆ ਚਰਚਾ ਦਾ ਵਿਸ਼ਾ

ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਸਥਿਤ ਪਿੰਡ ਭਾਂਖਰਪੁਰ ਦੀ ਪਾਣੀ ਵਾਲੀ ਟੈਂਕੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਟੈਂਕੀ ‘ਤੇ ਵੱਡੇ ਨੀਲੇ ਅੱਖਰਾਂ ‘ਚ ਪੁਆਧੀ ਬੋਲੀ ‘ਚ ਲਿਖਿਆ ‘ਮ੍ਹਾਰਾ ਭਾਂਖਰਪੁਰ’ ਹਾਈਵੇਅ ਤੋਂ ਗੁਜਰਦੇ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

Ad Position 21
No active advertisement
ਪਿੰਡ ਭਾਂਖਰਪੁਰ ਸਥਿਤ ਪਾਣੀ ਵਾਲੀ ਟੈਂਕੀ ਦੀ ਤਸਵੀਰ। ਤਸਵੀਰ : ਗੁਰਮੀਤ ਸਿੰਘ 02-08-2026
ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਸਥਿਤ ਪਿੰਡ ਭਾਂਖਰਪੁਰ ਦੀ ਪਾਣੀ ਵਾਲੀ ਟੈਂਕੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਟੈਂਕੀ ‘ਤੇ ਵੱਡੇ ਨੀਲੇ ਅੱਖਰਾਂ ‘ਚ ਪੁਆਧੀ ਬੋਲੀ ‘ਚ ਲਿਖਿਆ ‘ਮ੍ਹਾਰਾ ਭਾਂਖਰਪੁਰ’ ਹਾਈਵੇਅ ਤੋਂ ਗੁਜਰਦੇ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਹ ਲਿਖਤ ਨਾ ਸਿਰਫ਼ ਪਿੰਡ ਦੀ ਪਛਾਣ ਨੂੰ ਦਰਸਾ ਰਹੀ ਹੈ, ਸਗੋਂ ਇਲਾਕੇ ਦੀ ਲੋਕ-ਬੋਲੀ ਅਤੇ ਸੱਭਿਆਚਾਰ ਨੂੰ ਵੀ ਉਭਾਰ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਟੈਂਕੀ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਈ ਲੋਕ ਇਸ ਨੂੰ ਆਪਣੇ ਵਟਸਐਪ ਸਟੇਟਸ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝਾ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਆਧੀ ਬੋਲੀ ਨੂੰ ਇਸ ਤਰ੍ਹਾਂ ਜਨਤਕ ਥਾਂ ‘ਤੇ ਦਰਸਾਉਣਾ ਮਾਣ ਵਾਲੀ ਗੱਲ ਹੈ, ਜਿਸ ਨਾਲ ਨਵੀਂ ਪੀੜ੍ਹੀ ਵੀ ਆਪਣੀ ਮਾਂ-ਬੋਲੀ ਨਾਲ ਜੁੜੇਗੀ। ਪਿੰਡ ‘ਚ ਬਾਹਰੋਂ ਆਏ ਵਿਅਕਤੀ ਵੀ ਟੈਂਕੀ ਦੀ ਫੋਟੋ ਖਿੱਚਦੇ ਨਜ਼ਰ ਆ ਰਹੇ ਹਨ। ਕਈ ਲੋਕਾਂ ਨੇ ਇਸ ਪਹਿਲ ਨੂੰ ਇਲਾਕੇ ਦੀ ਵੱਖਰੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਭਾਰਨ ਵਾਲਾ ਕਦਮ ਕਰਾਰ ਦਿੱਤਾ ਹੈ। ਫ਼ਿਲਹਾਲ ‘ਮ੍ਹਾਰਾ ਭਾਂਖਰਪੁਰ’ ਲਿਖੀ ਇਹ ਪਾਣੀ ਦੀ ਟੈਂਕੀ ਭਾਂਖਰਪੁਰ ਦੀ ਨਵੀਂ ਪਛਾਣ ਬਣਦੀ ਨਜ਼ਰ ਆ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਦੇ ਪਤੀ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚਾਲੇ ਬਣੀ ਇਸ ਟੈਂਕੀ ਕੋਲ ਬਹੁਤ ਗੰਦਗੀ ਫੈਲੀ ਹੋਈ ਸੀ। ਇਸ ਦੀ ਸਫ਼ਾਈ ਕਰਵਾ ਕੇ ਰੰਗ ਰੋਗਨ ਕਰਵਾਇਆ ਗਿਆ ਸੀ, ਬਾਅਦ ‘ਚ ਪਿੰਡ ਵਾਸੀਆਂ ਦੀ ਮੰਗ ‘ਤੇ ਟੈਂਕੀ ‘ਤੇ ਪਿੰਡ ਦਾ ਨਾਂਅ ਪੁਆਧੀ ਬੋਲੀ ‘ਚ ਲਿਖਵਾਇਆ ਗਿਆ, ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਕਲਸ਼ ਸ਼ੋਭਾ ਯਾਤਰਾ ਦਾ ਡੇਰਾਬੱਸੀ ਹਲਕੇ ’ਚ ਭਰਵਾਂ ਸਵਾਗਤ ਅਗਲੀ ਖ਼ਬਰ ਏ. ਪੀ. ਜੇ. ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24
No active advertisement