02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਹਲਕਾ ਖਰੜ 'ਚ ਹੋਈਆਂ ਸੰਮਤੀ ਚੋਣਾਂ 'ਚ ਕਾਂਗਰਸ ਦੇ ਨਤੀਜੇ ਹੋਰ ਵਧੀਆ ਹੋ ਸਕਦੇ ਸਨ-ਕੰਗ

Ad Position 21
No active advertisement
ਅਜੀਤ ਡੈਸਕ 24-12-2025
ਖਰੜ, 23 ਦਸੰਬਰ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਖਰੜ ਹਲਕੇ 'ਚ ਸੰਮਤੀ ਚੋਣਾਂ 'ਚ ਢੁੱਕਵੀਂ ਵਿਊਾਤਬੰਦੀ ਅਤੇ ਤਜ਼ਰਬੇ ਦੀ ਬਹੁਤ ਘਾਟ ਰਹੀ ਹੈ, ਨਹੀਂ ਤਾਂ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਬਹੁਤ ਚੰਗਾ ਹੋ ਸਕਦਾ ਸੀ | ਕੰਗ ਨੇ ਕਿਹਾ ਕਿ ਸੀਨੀਅਰ ਆਗੂਆਂ, ਪਤਵੰਤਿਆਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਜੇਕਰ ਇੰਝ ਹੀ ਕੁੱਝ ਅਖੌਤੀ/ਹਵਾਈ ਲੀਡਰਾਂ ਦੀਆਂ ਗੈਰ-ਜ਼ਿੰਮੇਵਾਰਾਨਾਂ ਹਰਕਤਾਂ, ਅਨੁਸ਼ਾਸਨਹੀਣਤਾ ਚੱਲਦੀਆਂ ਰਹੀਆਂ ਤਾਂ ਕਾਂਗਰਸ ਲਈ ਆਉਣ ਵਾਲਾ ਸਮਾਂ ਬਹੁਤ ਮੁਸ਼ਕਿਲ ਹੋ ਸਕਦਾ ਹੈ | ਇਸ ਲਈ ਪਾਰਟੀ ਦੇ ਹਿੱਤ 'ਚ ਕਾਂਗਰਸ ਹਾਈਕਮਾਨ ਨੂੰ ਸਮੇਂ ਸਿਰ ਢੁੱਕਵੇਂ ਠੋਸ ਕਦਮ ਚੁੱਕਣ ਦੀ ਲੋੜ ਹੈ | ਕੰਗ ਨੇ ਮੁੱਲਾਂਪੁਰ ਗਰੀਬਦਾਸ ਤੋਂ ਜਿੱਤੇ ਕਾਂਗਰਸੀ ਸਤੀਸ਼ ਕੁਮਾਰ ਸ਼ਰਮਾ ਸੇਠੀ ਤੇ ਤਿਊੜ ਤੋਂ ਆਜ਼ਾਦ ਉਮੀਦਵਾਰ ਜਗਤਾਰ ਸਿੰਘ ਜੱਗਾ ਦੀ ਪਤਨੀ ਬੀਬੀ ਪਰਮਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਹਲਕੇ ਖਰੜ/ਮੋਰਿੰਡਾ 'ਚ 1992 ਤੋਂ ਲੈ ਕੇ ਅੱਜ ਤੱਕ ਲੰਮਾਂ ਸਮਾਂ ਮਿਹਨਤ, ਵਿਊਾਤਬੰਦੀ, ਸੰਘਰਸ਼ ਤੇ ਬੇਮਿਸਾਲ ਵਿਕਾਸ ਕਰਵਾ ਕੇ ਸਿਰਫ਼ ਲੋਕਾਂ ਦਾ ਭਰੋਸਾ ਹੀ ਨਹੀਂ ਜਿੱਤਿਆ, ਬਲਕਿ ਉਨ੍ਹਾਂ ਨੇ ਅਕਾਲੀ ਇਲਾਕੇ 'ਚੋਂ ਤਿੰਨ ਬਾਰ ਚੋਣ ਜਿੱਤੀ ਹੈ ਤੇ ਉਨ੍ਹਾਂ ਦੀ ਅਗਵਾਈ ਹੇਠ ਹੀ ਕਾਂਗਰਸ ਪਾਰਟੀ ਨੇ ਕਈ ਵਾਰ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤ ਕੇ ਪਾਰਟੀ ਦੇ ਚੇਅਰਮੈਨ ਵੀ ਬਣਾਏ ਸਨ, ਕਿਉਂਕਿ ਉਨ੍ਹਾਂ ਚੰਗੇ ਅਤੇ ਸਾਫ-ਸੁਥਰੇ ਅਕਸ ਵਾਲੇ ਵਰਕਰਾਂ/ਲੀਡਰਾਂ ਨੂੰ ਥਾਪੀ ਦੇ ਕੇ ਅੱਗੇ ਲਿਆਂਦਾ ਹੈ, ਜਿਨ੍ਹਾਂ ਨੇ ਇਕੱਠੇ ਹੋ ਕੇ ਸਾਰੇ ਇਲਾਕੇ ਨੂੰ ਸਾਂਭਿਆ ਅਤੇ ਕਾਂਗਰਸ ਨੂੰ ਲਾਮਬੰਦ ਤੇ ਮਜ਼ਬੂਤ ਕੀਤਾ ਹੈ, ਜਦਕਿ ਅੱਜ ਉਨ੍ਹਾਂ ਵਰਕਰਾਂ/ਲੀਡਰਾਂ ਨੂੰ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਗਿਆ ਹੈ | ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਚੇਅਰਮੈਨ ਕਿ੍ਪਾਲ ਸਿੰਘ ਖਿਜ਼ਰਾਬਾਦ, ਸੰਮਤੀ ਮੈਂਬਰ ਜਗਤਾਰ ਸਿੰਘ ਜੱਗਾ, ਸਤੀਸ਼ ਕੁਮਾਰ ਸ਼ਰਮਾ, ਨਰਿੰਦਰ ਸਿੰਘ ਢਕੋਰਾਂ, ਰਾਣਾ ਰਵਿੰਦਰ ਸਿੰਘ ਮਾਜਰੀ, ਸਰਪੰਚ ਸਤੀਸ਼ ਰਾਣਾ ਤਿਊੜ, ਨਾਹਰ ਸਿੰਘ, ਅਮਿਤ ਗਰਗ ਤਿਊੜ, ਸਰਪੰਚ ਜਸਵੰਤ ਸਿੰਘ ਮੁੱਲਾਂਪੁਰ, ਡਾ. ਅਮਰਜੀਤ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਲਫ ਰੇਂਜ ਚੰਡੀਗੜ੍ਹ 'ਚ ਟੀ. ਬੀ. ਸਕ੍ਰੀਨਿੰਗ ਸਿਹਤ ਕੈਂਪ ਲਗਾਇਆ ਅਗਲੀ ਖ਼ਬਰ ਸਪੋਰਟਸ ਕੰਪਲੈਕਸ 'ਚ ਚੋਰੀ ਕਰਨ ਦੇ ਦੋਸ਼ ਹੇਠ ਦੋ ਚੋਰ ਤੇ ਇਕ ਸਕ੍ਰੈਪ ਡੀਲਰ ਕਾਬੂ
Ad Position 24
No active advertisement