02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ੍ਰੀ ਰਾਮ ਮੰਦਰ ਵਿਖੇ ਉਸਾਰੀ ਅਧੀਨ ਇਮਾਰਤ ਦਾ ਮੰਡਪਾ ਡੋਮ ਦਾ ਲੈਂਟਰ 4 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਖਰੜ, 27 ਦਸੰਬਰ (ਜੰਡਪੁਰੀ)-ਭਗਵਾਨ ਸ੍ਰੀ ਰਾਮ ਚੰਦਰ ਦੇ ਪੁਰਖਿਆਂ ਨਾਲ ਸੰਬੰਧਤ ਮਹਾਰਾਜਾ ਸਰੋਵਰ ਕਿਨਾਰੇ ਉਸਾਰੇ ਜਾ ਰਹੇ ਸ੍ਰੀ ਰਾਮ ਮੰਦਰ ਵਿਖੇ ਮੰਡਪਾ ਡੋਮ ਦਾ ਲੈਂਟਰ 4 ਜਨਵਰੀ ਨੂੰ ਪਾਇਆ ਜਾਵੇਗਾ | ਇਹ ਫ਼ੈਸਲਾ ਅੱਜ ਇਸ ਮੰਦਰ ਦੀ ਉਸਾਰੀ 'ਚ ਲੱਗੀ ਪ੍ਰਬੰਧਕੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਲਿਆ | ਇਸ ਮੌਕੇ ਅਨੰਦ ਬਾਂਸਲ, ਅਨਿਲ ਕਾਂਸਲ, ਦਵਿੰਦਰ ਗੁਪਤਾ, ਕੁਲਵੰਤ ਚੌਧਰੀ, ਜਤਿੰਦਰ ਅਰੋੜਾ, ਅਨੁਜ ਸੂਦ, ਜੀ. ਪੀ. ਧੀਮਾਨ, ਪ੍ਰਵੀਨ ਸ਼ਰਮਾ, ਡਾ. ਐਮ. ਐਸ. ਸੰਧੂ, ਵਿਨੈ ਸੂਦ, ਪ੍ਰੀਤੀ ਰਾਣਾ ਤੇ ਵਿਨੋਦ ਸਿੰਗਲਾ ਆਦਿ ਨੇ ਦੱਸਿਆ ਕਿ ਇਸ ਡੋਮ ਦੀ ਉਚਾਈ ਛੱਤ ਤੋਂ 35 ਫੁੱਟ ਹੋਵੇਗੀ, ਜਦਕਿ ਲੰਬਾਈ-ਚੌੜਾਈ 40-40 ਫੁੱਟ ਹੋਵੇਗੀ | ਲੈਂਟਰ 'ਚ ਲਗਪਗ 450 ਬੈਗ ਸੀਮਿੰਟ ਦੀ ਖਪਤ ਹੋਣ ਦੀ ਆਸ ਹੈ | ਉਨ੍ਹਾਂ ਦੱਸਿਆ ਕਿ 4 ਜਨਵਰੀ ਨੂੰ ਸ੍ਰੀ ਰਾਮ ਭਵਨ ਵਿਖੇ ਸਵੇਰੇ 10 ਵਜੇ ਇਕ ਸਮਾਗਮ ਕਰਵਾਇਆ ਜਾਵੇਗਾ, ਜਿਸ 'ਚ ਸਾਰੇ ਸ਼ਹਿਰ ਵਾਸੀ ਸ਼ਾਮਿਲ ਹੋਣਗੇ, ਉਪਰੰਤ ਹਰ ਸ਼ਹਿਰ ਨਿਵਾਸੀ ਇਸ ਲੈਂਟਰ 'ਚ ਕੰਕਰੀਟ ਪਾਵੇਗਾ | ਉਸ ਦਿਨ ਰਾਜਸੀ ਪਾਰਟੀਆਂ ਸਮੇਤ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰਨਗੇ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਪੁਲਿਸ ਨੇ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ 20 ਮਾਮਲੇ ਕੀਤੇ ਦਰਜ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਵਾਰਡਬੰਦੀ 'ਚ ਮਨਮਰਜ਼ੀ ਦੇ ਚਲਦਿਆਂ ਨਕਸ਼ਾ ਨਾ ਲਗਾਉਣਾ ਲੋਕਤੰਤਰ ਦਾ ਸਿੱਧਾ ਘਾਣ-ਕਾਲੇਵਾਲ <...
Ad Position 24