01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਖਰੜ ਸ਼ਹਿਰ ਦੇ ਪੁਰਾਣੇ ਖੇਤਰ ਨੂੰ ਸੈਕਟਰਾਂ 'ਚ ਵੰਡ ਕੇ ਰਿਹਾਇਸ਼ੀ, ਵਪਾਰਕ ਅਦਾਰਿਆਂ ਨੂੰ ਨੰਬਰ ਲੱਗਣੇ ਚਾਹੀਦੇ-ਜੈ ਭਗਵਾਨ ਸਿੰਗਲਾ

Ad Position 21
No active advertisement
ਅਜੀਤ ਡੈਸਕ 29-12-2025
ਖਰੜ, 28 ਦਸੰਬਰ (ਗੁਰਮੁੱਖ ਸਿੰਘ ਮਾਨ)-ਸਮਾਜ ਸੇਵੀ ਤੇ ਨਗਰ ਕੌਂਸਲ ਖਰੜ ਦੇ ਸਾਬਕਾ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ ਨੇ ਕਿਹਾ ਕਿ ਖਰੜ ਸ਼ਹਿਰ ਦਾ ਜੋ ਪੁਰਾਣਾ ਖੇਤਰ ਹੈ, ਉਸ ਦਾ ਹੁਣ ਵੱਡੇ ਪੱਧਰ 'ਤੇ ਵਿਸਥਾਰ ਹੋ ਚੁੱਕਿਆ ਹੈ, ਇਸ ਲਈ ਉਸ ਖੇਤਰ ਦੇ ਰਿਹਾਇਸ਼ੀ ਮਕਾਨਾਂ, ਵਪਾਰਕ ਇਮਾਰਤਾਂ ਨੂੰ ਸੈਕਟਰਾਂ 'ਚ ਵੰਡ ਕੇ ਮਕਾਨਾਂ, ਵਪਾਰਕ ਇਮਾਰਤਾਂ ਨੂੰ ਪੱਕੇ ਤੌਰ 'ਤੇ ਨੰਬਰ ਲੱਗਣੇ ਚਾਹੀਦੇ ਹਨ | ਉਨ੍ਹਾਂ ਇਥੇ ਗੱਲ ਕਰਦਿਆਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਰ ਪੰਜ ਸਾਲ ਬਾਅਦ ਜਦੋਂ ਸ਼ਹਿਰ ਦੀ ਵਾਰਡਬੰਦੀ ਹੁੰਦੀ ਹੈ ਤਾਂ ਨਵੇਂ ਵਾਰਡਾਂ ਅਨੁਸਾਰ ਰਿਹਾਇਸ਼ੀ ਮਕਾਨਾਂ ਨੂੰ ਨੰਬਰ ਅਲਾਟ ਕਰ ਦਿੱਤੇ ਜਾਂਦੇ ਹਨ, ਜਦਕਿ ਪ੍ਰਾਪਰਟੀ ਮਾਲਕਾਂ ਦੇ ਸ਼ਨਾਖਤੀ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਸਮੇਤ ਹੋਰ ਕਾਗਜ਼ਾਤਾਂ 'ਚ ਪੁਰਾਣੇ ਨੰਬਰ ਚੱਲਦੇ ਹੁੰਦੇ ਹਨ ਅਤੇ ਜਦੋਂ ਵਸਨੀਕ ਆਪਣੇ ਕੰਮਕਾਰਾਂ ਤੇ ਪਾਸਪੋਰਟ ਸਮੇਤ ਹੋਰ ਕਾਗਜ਼ਾਤ ਤਿਆਰ ਕਰਵਾਉਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ, ਪਰ ਫਿਰ ਵੀ ਉਨ੍ਹਾਂ ਦੇ ਕੰਮ ਅੱਧ ਵਿਚਕਾਰ ਹੀ ਲਟਕ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਉਹ ਨਗਰ ਕੌਂਸਲ ਖਰੜ ਵਿਖੇ ਜੂਨੀਅਰ ਮੀਤ ਪ੍ਰਧਾਨ ਸਨ ਅਤੇ ਉਸ ਸਮੇਂ ਖਰੜ ਸ਼ਹਿਰ ਦੇ ਵਾਰਡਾਂ ਦੀ ਗਿਣਤੀ ਬਹੁਤ ਘੱਟ ਸੀ, ਉਸ ਸਮੇਂ ਉਨ੍ਹਾਂ ਵਲੋਂ ਨਗਰ ਕੌਂਸਲ ਖਰੜ ਵਿਚ ਪੁਰਾਣੇ ਸ਼ਹਿਰ ਨੂੰ ਸੈਕਟਰਾਂ 'ਚ ਵੰਡ ਕੇ ਰਿਹਾਇਸ਼ੀ ਮਕਾਨਾਂ, ਵਪਾਰਕ ਅਦਾਰਿਆਂ ਨੂੰ ਤਰਤੀਬ ਅਨੁਸਾਰ ਨੰਬਰ ਲਗਾਉਣ ਸੰਬੰਧੀ ਮਤਾ ਪਾਸ ਕਰਵਾਇਆ ਗਿਆ ਸੀ, ਉਸ ਸਮੇਂ ਥੋੜਾ ਬਹੁਤ ਕੰਮ ਵੀ ਹੋਇਆ, ਪਰ ਉਸ ਤੋਂ ਬਾਅਦ ਸਰਕਾਰਾਂ ਨੇ ਇਹ ਸਭ ਕੁਝ ਠੰਢੇ ਬਸਤੇ 'ਚ ਪਾ ਦਿੱਤਾ | ਉਨ੍ਹਾਂ ਮੰਗ ਕੀਤੀ ਕਿ ਪੁਰਾਣੇ ਖਰੜ ਸ਼ਹਿਰ ਵਿਚ ਵੱਡੇ ਪੱਧਰ 'ਤੇ ਜਿਹੜੀਆਂ ਕਾਲੋਨੀਆਂ ਵੱਸ ਚੁੱਕੀਆਂ ਹਨ, ਉਨ੍ਹਾਂ ਦੀ ਸੈਕਟਰ ਅਨੁਸਾਰ ਵੰਡ ਕਰਕੇ ਪੱਕੇ ਨੰਬਰ ਲਗਾਏ ਜਾਣ ਤਾਂ ਜੋ ਲੋਕ ਆਪਣੇ ਦਸਤਾਵੇਜ਼ਾਂ 'ਤੇ ਉਹ ਹੀ ਨੰਬਰ ਲਿਖਵਾ ਸਕਣ |
Ad Position 22
No active advertisement
ਪਿਛਲੀ ਖ਼ਬਰ ਰਣਜੀਤ ਨਗਰ ਤੇ ਐਨ. ਆਰ. ਆਈ. ਵੈਲਫੇਅਰ ਐਸੋਸੀਏਸ਼ਨ ਖਰੜ ਨੇ 10ਵਾਂ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਰਕਾਰ ਵਲੋਂ ਚਹੇਤਿਆਂ ਨੂੰ ਖੁਸ਼ ਕਰਨ ਲਈ ਖਰੜ ਤੇ ਕੁਰਾਲੀ ਦੀ ਵਾਰਡਬੰਦੀ ਮਨਮਰਜ਼ੀ ਦੇ ਤਰੀਕੇ ਨਾਲ ਕੀਤੀ ਤੈਅ-ਗਿੱਲ
Ad Position 24