01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰਣਜੀਤ ਨਗਰ ਤੇ ਐਨ. ਆਰ. ਆਈ. ਵੈਲਫੇਅਰ ਐਸੋਸੀਏਸ਼ਨ ਖਰੜ ਨੇ 10ਵਾਂ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਢਾਡੀ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਹੋਏ ਢਾਡੀ ਜਥਾ | ਤਸਵੀਰ : ਗੁਰਮੁੱਖ ਸਿੰਘ ਮਾਨ <br/> 29-12-2025
ਖਰੜ, 28 ਦਸੰਬਰ (ਗੁਰਮੁੱਖ ਸਿੰਘ ਮਾਨ)-ਰਣਜੀਤ ਨਗਰ ਤੇ ਐਨ. ਆਰ. ਆਈ. ਵੈਲਫੇਅਰ ਐਸੋਸੀਏਸ਼ਨ ਰੰਧਾਵਾ ਰੋਡ ਖਰੜ ਵਲੋਂ ਮਾਤਾ ਗੁਜ਼ਰ ਕੌਰ ਜੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 10ਵਾਂ ਸਾਲਾਨਾ ਸਮਾਗਮ ਰਣਜੀਤ ਨਗਰ ਖਰੜ ਵਿਖੇ ਕਰਵਾਇਆ | ਇਸ ਮੌਕੇ ਪਹਿਲਾਂ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸੁਖਵਿੰਦਰ ਸਿੰਘ ਕੁੱਬਾਹੇੜੀ ਦੇ ਢਾਡੀ ਜਥੇ ਵਲੋਂ ਸਫਰ-ਏ-ਸ਼ਹਾਦਤ ਨੂੰ ਸਮਰਪਿਤ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ | ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ, ਜਨਰਲ ਸਕੱਤਰ ਗੁਰਦਿਆਲ ਸਿੰਘ, ਖਜ਼ਾਨਚੀ ਸਮਸ਼ੇਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵਲੋਂ ਦੋਵੇਂ ਕਾਲੋਨੀਆਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ | ਉਨ੍ਹਾਂ ਸੰਗਤਾਂ ਦਾ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਸਮਾਗਮ 'ਚ ਜਸਵੀਰ ਸਿੰਘ ਭੋਲਾ, ਰਾਜ ਕੁਮਾਰ, ਸੇਵੀ ਸ਼ਰਮਾ, ਦਵਿੰਦਰ ਸਿੰਘ ਧਨੋਆ, ਦਰਸ਼ਨ ਸਿੰਘ, ਸੁਰਜੀਤ ਡੇਅਰੀ, ਢਾਡੀ ਜਥਾ ਸੁਖਵਿੰਦਰ ਸਿੰਘ ਕੁੱਬਾਹੇੜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੀ ਸਮਾਪਤੀ 'ਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਹਰਮਿੰਦਰ ਸਿੰਘ ਖਾਲਸਾ, ਰਾਜ ਸਿੰਘ, ਦਵਿੰਦਰ ਸਿੰਘ, ਸਚਿਨ, ਵਿਸ਼ਾਲ, ਬਲਦੇਵ ਸਿੰਘ, ਨਰਿੰਦਰ ਕੌਸ਼ਲ ਸਮੇਤ ਹੋਰ ਸੇਵਾਦਾਰ, ਸੰਗਤ, ਪ੍ਰਬੰਧਕ ਤੇ ਕਾਲੋਨੀਆਂ ਦੇ ਵਸਨੀਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਨਤਕ ਥਾਵਾਂ 'ਤੇ ਸ਼ਰੇਆਮ ਸ਼ਰਾਬ ਪੀਂਦੇ ਪੁਲਿਸ ਨੇ ਕਈ ਵਿਅਕਤੀ ਹਿਰਾਸਤ 'ਚ ਲਏ <br/> ਅਗਲੀ ਖ਼ਬਰ ਖਰੜ ਸ਼ਹਿਰ ਦੇ ਪੁਰਾਣੇ ਖੇਤਰ ਨੂੰ ਸੈਕਟਰਾਂ 'ਚ ਵੰਡ ਕੇ ਰਿਹਾਇਸ਼ੀ, ਵਪਾਰਕ ਅਦਾਰਿਆਂ ਨੂੰ ਨੰਬਰ ਲੱਗਣੇ ਚਾਹੀਦੇ-ਜੈ ਭ...
Ad Position 24