01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਚੰਡੀਗੜ੍ਹ ਪੈ੍ਰੱਸ ਕਲੱਬ ਵਿਖੇ 'ਮੈਂ ਸਾਗਰ ਖਾਰਾ-ਤੁਮ ਨਦੀ ਮੀਠੀ' ਕਾਵਿ ਸੰਗ੍ਰਹਿ ਲੋਕ ਅਰਪਣ <br/>

Ad Position 21
No active advertisement
ਚੰਡੀਗੜ੍ਹ ਪੈ੍ਰੱਸ ਕਲੱਬ ਵਿਖੇ 'ਮੈਂ ਸਾਗਰ ਖਾਰਾ-ਤੁਮ ਨਦੀ ਮੀਠੀ' ਕਾਵਿ ਸੰਗ੍ਰਹਿ ਦਾ ਲੋਕ ਅਰਪਣ ਕਰਨ ਸਮੇਂ ਲੇਖਕ, ਡਾ. ਰਾਜੇਂਦਰ ਧਵਨ, ਡਾ. ਮਾਧਵ ਕੌਸ਼ਿਕ ਤੇ ਨਿਸ਼ਾ ਲੂਥਰਾ | ਤਸਵੀਰ : ਗੁਰਿੰਦਰ ਸਿੰਘ <br/> 29-12-2025
ਚੰਡੀਗੜ੍ਹ, 28 ਦਸੰਬਰ (ਅਜਾਇਬ ਸਿੰਘ ਔਜਲਾ)-ਐਤਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ 'ਮੈਂ ਸਾਗਰ ਖਾਰਾ-ਤੁਮ ਨਦੀ ਮੀਠੀ' ਕਾਵਿ ਸੰਗ੍ਰਹਿ ਦਾ ਲੋਕ ਅਰਪਣ ਸਾਹਿਤਕ ਮਾਹੌਲ ਤੇ ਗੂੜ੍ਹੇ ਸਾਹਿਤਕ ਅਨੁਭਵਾਂ ਵਿਚਕਾਰ ਹੋਇਆ | ਸੰਗ੍ਰਹਿ ਦੇ ਲੇਖਕ, ਡਾ. ਰਾਜੇਂਦਰ ਧਵਨ ਨੇ ਇਸ ਨੂੰ ਜੀਵਨ ਦੇ ਉਤਰਾਅ-ਚੜ੍ਹਾਅ, ਸੰਘਰਸ਼ਾਂ ਤੇ ਭਾਵਨਾਵਾਂ ਦਾ ਦਸਤਾਵੇਜ਼ ਕਹਿਕੇ ਬਿਆਨਿਆ | ਲੋਕ ਅਰਪਣ ਸਮਾਰੋਹ ਦੇ ਮੌਕੇ ਮੁੱਖ ਮਹਿਮਾਨ, ਰਾਸ਼ਟਰੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਕਿਹਾ ਕਿ ਡਾ. ਧਵਨ ਦੀਆਂ ਰਚਨਾਵਾਂ ਸਰਲ ਸ਼ਬਦਾਂ 'ਚ ਡੂੰਘੀਆਂ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ | ਉਨ੍ਹਾਂ ਕਿਹਾ, 'ਧਵਨ ਦੀ ਕਵਿਤਾ ਮਨੁੱਖੀ ਆਤਮਾ ਵਿਚ ਪ੍ਰਵੇਸ਼ ਕਰਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ | ਇਹ ਸੰਗ੍ਰਹਿ ਸਮੇਂ ਤੇ ਪਾਠਕਾਂ ਦੋਵਾਂ ਲਈ ਕੀਮਤੀ ਸਾਹਿਤ ਸਾਬਤ ਹੋਵੇਗਾ |' ਨਰੇਸ਼ ਕੌਸ਼ਲ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਆਪਣੇ ਪ੍ਰਧਾਨਗੀ ਭਾਸ਼ਨ 'ਚ ਉਨ੍ਹਾਂ ਕਿਹਾ, 'ਸਾਹਿਤ ਸਿਰਫ਼ ਦੇਖਿਆ ਜਾਂ ਸੁਣਿਆ ਨਹੀਂ ਜਾਂਦਾ; ਇਹ ਆਤਮਾ ਨਾਲ ਜੀਉਂਦਾ ਹੈ | ਧਵਨ ਦੀਆਂ ਲਿਖਤਾਂ ਇਸ ਜੀਵਤ ਜੀਵਨ ਦੀ ਗੂੰਜ ਹਨ |' ਵਿਸ਼ੇਸ਼ ਮਹਿਮਾਨ, ਲੇਖਕ ਤੇ ਫਿਲਮ ਨਿਰਦੇਸ਼ਕਾ ਨਿਸ਼ਾ ਲੂਥਰਾ ਨੇ ਕਾਵਿ ਸੰਗ੍ਰਹਿ ਨੂੰ ਅੱਜ ਦੇ ਸਮੇਂ ਦੀ ਭਾਵਨਾਤਮਕ ਲੋੜ ਦੱਸਦਿਆਂ ਕਿਹਾ ਕਿ ਇਹ ਮਨੁੱਖੀ ਰਿਸ਼ਤਿਆਂ ਦੀ ਪਾਰਦਰਸ਼ਤਾ ਤੇ ਸੰਵੇਦਨਸ਼ੀਲਤਾ ਨੂੰ ਇਕ ਸ਼ਕਤੀਸ਼ਾਲੀ ਆਵਾਜ਼ ਦਿੰਦਾ ਹੈ | ਪ੍ਰੋਗਰਾਮ ਦਾ ਸੰਚਾਲਨ ਡਾ. ਪ੍ਰਦੀਪ ਰਾਠੌਰ ਦੁਆਰਾ ਕੀਤਾ | ਪੁਸਤਕ ਸਮੀਖਿਆ ਤੇ ਕਵੀ ਦਰਬਾਰ ਦੌਰਾਨ, ਡਾ. ਅਸ਼ਵਨੀ ਸ਼ਾਂਡਿਲਿਆ, ਸ਼ਸ਼ੀਧਰ ਪੁਰੋਹਿਤ, ਡਾ. ਰੇਖਾ ਮਿੱਤਲ, ਬਬੀਤਾ ਕਪੂਰ ਤੇ ਪਾਇਲ ਭੰਡਾਰੀ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਸਾਹਿਤਕ ਰੰਗ ਨਾਲ ਭਰਦਿਆਂ ਸਰੋਤਿਆਂ ਦੀ ਚੰਗੀ ਦਾਦ ਲਈ | ਡਾ. ਰਾਜੇਂਦਰ ਧਵਨ ਨੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ, 'ਸਮੁੰਦਰ ਦੀ ਖਾਰੀਤਾ ਤੇ ਨਦੀ ਦੀ ਮਿਠਾਸ - ਦੋਵੇਂ ਜੀਵਨ ਦੀਆਂ ਸੱਚਾਈਆਂ ਹਨ | ਇਹ ਸੰਗ੍ਰਹਿ ਇਨ੍ਹਾਂ ਭਾਵਨਾਵਾਂ ਨੂੰ ਸ਼ਬਦ ਦੇਣ ਦੀ ਕੋਸ਼ਿਸ਼ ਹੈ |'

Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੁਲਿਸ ਨੇ ਜ਼ਿਲੇ੍ਹ ਭਰ 'ਚ ਮਾਈਨਿੰਗ ਮਾਫੀਆ ਵਿਰੁੱਧ ਪੂਰਾ ਟਿੱਲ ਲਾ ਕੇ ਅਭਿਆਨ ਚਲਾਇਆ <br/>
Ad Position 24