ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਗਾਂਧੀ ਮਾਰਕੀਟ ਦੇ ਬਰਾਂਡਿਆਂ ਵਿਚ ਇਕ ਬਜ਼ੁਰਗ ਵਿਅਕਤੀ ਮਿ੍ਤਕ ਪਿਆ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਮੈਂਬਰ ਸੰਦੀਪ ਸਿੰਘ ਗਿੱਲ ਗਾਂਧੀ ਮਾਰਕੀਟ ਵਿਖੇ ਐਂਬੂਲੈਂਸ ਟੀਮ ਸਮੇਤ ਮੌਕੇ 'ਤੇ ਪਹੁੰਚੀ | ਉੱਥੇ ਕੋਤਵਾਲੀ ਥਾਣੇ ਦੀ ਟੀਮ ਵਲੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਬਜ਼ੁਰਗ ਨੇ ਕਾਫ਼ੀ ਸਮੇਂ ਪਹਿਲਾਂ ਆਪਣੀਆਂ ਉਂਗਲਾਂ ਕੱਟ ਕੇ ਪਾਵਰ ਹਾਊਸ ਰੋਡ ਸ਼ਿਵ ਮੰਦਰ ਦੇ ਸ਼ਿਵਲਿੰਗ ਨੂੰ ਭੇਟ ਚੜ੍ਹਾਈਆਂ ਸਨ | ਉਸ ਨੂੰ ਸਹਾਰਾ ਟੀਮ ਨੇ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਸੀ | ਮਿ੍ਤਕ ਕੋਲੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜਿਸ ਨਾਲ ਮਿ੍ਤਕ ਦੀ ਪਹਿਚਾਣ ਹੋ ਸਕੇ, ਪਰ ਇਹ ਪਤਾ ਲੱਗਾ ਕਿ ਮਿ੍ਤਕ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਸੀ | ਉਸ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀਂ ਮਿਲਿਆ | ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਸੁਰੱਖਿਅਤ ਰੱਖ ਲਿਆ ਗਿਆ ਹੈ ਅਤੇ ਮਿ੍ਤਕ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |