08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੰਤ ਬਾਬਾ ਨਰਿੰਦਰ ਸਿੰਘ ਲੰਗਰ ਸਾਹਿਬ ਵਾਲਿਆਂ ਰਾਹੀਂ ਸੰਗਤਾਂ ਵਲੋਂ 37 ਟਰਾਲੇ ਕਣਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲੰਗਰਾਂ ਲਈ ਭੇਜੇ

Ad Position 21
No active advertisement
ਅਜੀਤ ਡੈਸਕ 03-06-2025

ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲੰਗਰ ਲਈ ਕਣਕ ਦੇ 37 ਟਰਾਲੇ ਸੰਤ ਬਾਬਾ ਨਰਿੰਦਰ ਸਿੰਘ ਲੰਗਰ ਸਾਹਿਬ ਵਾਲਿਆਂ ਨੂੰ ਬਾਬਾ ਹਜ਼ੂਰਾ ਸਿੰਘ ਖਿਆਲੀ ਵਾਲਿਆਂ ਦੀ ਅਗਵਾਈ 'ਚ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿਚੋਂ ਕਣਕ ਇਕੱਤਰ ਕਰਕੇ ਸ੍ਰੀ ਹਜ਼ੂਰ ਸਾਹਿਬ ਲੰਗਰ ਵਾਸਤੇ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਗੁਰਦੁਆਰਾ ਸਾਹਿਬ ਵਿਖ਼ੇ ਸਾਦੇ ਜਿਹੇ ਸਮਾਗਮ ਦੌਰਾਨ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਲਈ ਰਵਾਨਾ ਕੀਤੇ | ਜ਼ਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲੰਗਰ ਸਾਹਿਬ ਲਈ ਸੰਤ ਬਾਬਾ ਨਰਿੰਦਰ ਸਿੰਘ ਹਰ ਸਾਲ ਕਣਕ ਦੀ ਕਟਾਈ ਮੌਕੇ ਕਣਕ ਦੀ ਉਗਰਾਹੀ ਲਈ ਪੰਜਾਬ 'ਚ ਸ਼ਿਰਕਤ ਕਰਕੇ ਪਿੰਡ-ਪਿੰਡ ਫੇਰੀ ਕਰਦੇ ਹਨ | ਸੰਤ ਬਾਬਾ ਨਰਿੰਦਰ ਸਿੰਘ ਨੇ ਗੁਰੂ ਘਰ ਵਿਖੇ ਹਾਜ਼ਰੀ ਲਵਾਈ ਅਤੇ ਹਾਜ਼ਰ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਸੇਵਾ ਸਿਮਰਨ ਅਤੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੀਵਨ ਦੀਆਂ ਸਾਖੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦੇ ਨਾਲ ਜੋਰਾ ਸਿੰਘ ਸਰਪੰਚ, ਪ੍ਰਧਾਨ ਸੂਬੇਦਾਰ ਜਗਰਾਜ ਸਿੰਘ, ਸਰਪ੍ਰਸਤ ਆਤਮਾ ਸਿੰਘ ਚਹਿਲ, ਨਾਇਬ ਸਿੰਘ ਲਾਲੇਆਣਾ, ਗੁਰਜੰਟ ਸਿੰਘ, ਗੁਰਤੇਜ ਸਿੰਘ ਨੇ ਸ਼ਿਰਕਤ ਕੀਤੀ ਅਤੇ ਸੰਗਤਾਂ ਵਲੋਂ ਸੰਤ ਬਾਬਾ ਨਰਿੰਦਰ ਸਿੰਘ ਨੂੰ ਗੁਰੂ ਬਖਸ਼ ਸਿਰੋਪਾਉ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਮਿਲੀ ਲਾਸ਼ ਅਗਲੀ ਖ਼ਬਰ ਅਦਾਲਤ ਵਲੋਂ 70 ਲੱਖ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚੋਂ ਇਕ ਵਿਅਕਤੀ ਬਰੀ
Ad Position 24