08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਅਦਾਲਤ ਵਲੋਂ 70 ਲੱਖ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚੋਂ ਇਕ ਵਿਅਕਤੀ ਬਰੀ

Ad Position 21
No active advertisement
ਅਜੀਤ ਡੈਸਕ 03-06-2025
ਬਠਿੰਡਾ, 2 ਜੂਨ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਇਕ ਅਦਾਲਤ ਵਲੋਂ 70 ਲੱਖ ਰੁਪਏ ਦਾ ਚੈੱਕ ਬਾਊਾਸ ਹੋਣ ਦੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਮਾਮਲੇ ਦਾ ਨਿਪਟਾਰਾ ਕਰਦਿਆਂ ਇਕ ਵਿਅਕਤੀ ਨੂੰ ਇਸ ਮਾਮਲੇ 'ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੀ ਵਸਨੀਕ ਇਕ ਔਰਤ ਵਲੋਂ ਲੁਧਿਆਣਾ ਦੇ ਰਹਿਣ ਵਾਲੇ ਹੰਸ ਰਾਜ ਨਾਂਅ ਦੇ ਵਿਅਕਤੀ ਤੋਂ 70 ਲੱਖ ਰੁਪਏ ਲੈਣ ਦਾ ਦਾਅਵਾ ਕਰਦੇ ਹੋਏ ਉਸ ਦੇ ਖਾਲੀ ਚੈੱਕ ਉੱਪਰ 70 ਲੱਖ ਰੁਪਏ ਸਬੰਧਿਤ ਬੈਂਕ 'ਚ ਚੈੱਕ ਲਗਾਇਆ ਗਿਆ ਸੀ, ਜਿਸ ਦੇ ਬਾਊਾਸ ਹੋਣ ਉਪਰੰਤ ਉਕਤ ਅÏਰਤ ਵਲੋਂ ਸਾਲ 2022 'ਚ ਉਕਤ ਵਿਅਕਤੀ ਦੇ ਖਿਲਾਫ਼ ਬਠਿੰਡਾ ਅਦਾਲਤ 'ਚ ਕੇਸ ਦਾਖ਼ਲ ਕੀਤਾ ਗਿਆ ਸੀ | ਹੁਣ ਜੇ. ਐਮ. ਸੀ. ਆਈ. ਬਠਿੰਡਾ ਦੀ ਅਦਾਲਤ ਨੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਬਚਾਅ ਪੱਖ ਦੇ ਵਕੀਲ ਸਰਬਜੀਤ ਸਿੰਘ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਤੇ ਸਬੂਤਾਂ ਦੀ ਘਾਟ ਦੇ ਮੱਦਨਜ਼ਰ ਇਸ ਮੁਕੱਦਮੇ 'ਚੋਂ ਹੰਸ ਰਾਜ ਵਾਸੀ ਲੁਧਿਆਣਾ ਨੂੰ ਬਰੀ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਨਰਿੰਦਰ ਸਿੰਘ ਲੰਗਰ ਸਾਹਿਬ ਵਾਲਿਆਂ ਰਾਹੀਂ ਸੰਗਤਾਂ ਵਲੋਂ 37 ਟਰਾਲੇ ਕਣਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇ... ਅਗਲੀ ਖ਼ਬਰ ਭੁੱਚੋ ਪੁਲਿਸ ਵਲੋਂ ਮੈਡੀਕਲ ਸਟੋਰ ਤੋਂ 77,400 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਬਰਾਮਦ
Ad Position 24