ਬਠਿੰਡਾ/ਲਹਿਰਾ ਮੁਹੱਬਤ, 2 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ/ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਿਖੇ 2 ਤੋਂ 12 ਜੂਨ ਤੱਕ ਸਿਨਰਜੀ ਸਮਰ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਹੋਈ | ਕੈਂਪ ਕਲਾਸ ਪਹਿਲੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਹਿੱਸਾ ਲੈ ਰਹੇ ਹਨ | ਕੈਂਪ ਨਾ ਸਿਰਫ ਸਿਲਵਰ ਓਕਸ ਸਕੂਲਾਂ ਦੀਆਂ ਸਾਰੀਆਂ ਸ਼ਾਖਾਵਾਂ ਲਈ ਖੁੱਲ੍ਹਾ ਹੈ, ਸਗੋਂ ਇਲਾਕੇ ਦੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ | ਜਿਸ ਦਾ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਨਾਲ ਸਰੀਰਕ, ਰਚਨਾਤਮਕ ਅਤੇ ਨਿੱਜੀ ਵਿਕਾਸ ਲਈ ਵੱਖ-ਵੱਖ ਗਤਿਵਿਧੀਆਂ ਸ਼ਾਮਿਲ ਹਨ | ਸ਼ਿਵਿਰ ਦੀ ਸ਼ੁਰੂਆਤ ਸ਼ਮ੍ਹਾਂ ਜਗਾਕੇ ਕਰਨ ਉਪਰੰਤ ਸਮਾਰੋਹ ਵਿਚ ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਦੇ ਡਾਇਰੈਕਟਰ ਮਾਲਵਿੰਦਰ ਕੌਰ, ਗਿਆਂਮੰਥਨ ਦੇ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ, ਸਥਾਨਕ ਸਕੂਲ ਪਿ੍ੰਸੀਪਲ ਛਾਇਆ ਵਿਨੋਚਾ ਮੌਜੂਦ ਸਨ | ਇਸ ਮੌਕੇ ਕਲਾਸ ਪੰਜਵੀਂ ਦੀ ਵਿਦਿਆਰਥਣ ਵਲੋਂ ਸ਼ਾਸਤਰੀ ਨਿ੍ਤਯ ਪੇਸ਼ ਕੀਤਾ | ਸਕੂਲ ਵਲੋਂ ਨਵੇਂ ਤਿਆਰ ਕੀਤੇ ਸ਼ੂਟਿੰਗ ਰੇਂਜ, ਜਿਮਨਾਸਟਿਕਸ ਖੇਤਰ ਤੇ ਘੋੜ ਸਵਾਰੀ ਖੇਤਰ ਦਾ ਵੀ ਉਦਘਾਟਨ ਕੀਤਾ, ਜੋ ਕਿ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਵਿਚ ਮੱਦਦ ਕਰੇਗਾ | ਕੈਂਪ ਵਿਚ ਤਜਰਬੇ ਸਿੱਖਣ 'ਤੇ ਜ਼ੋਰ ਦਿੱਤਾ ਗਿਆ ਤੇ ਵਿਦਿਆਰਥੀਆਂ ਲਈ ਕਿ੍ਕਟ, ਘੋੜ ਸਵਾਰੀ, ਸਕੇਟਿੰਗ, ਨਾਚ, ਸੰਗੀਤ, ਕਰਾਫ਼ਟ ਕੰਮ, ਸੁਲੱਖ ਅਤੇ ਆਤਮ ਵਿਸ਼ਵਾਸ ਵਿਕਾਸ ਵਰਗੀਆਂ ਦਿਲਚਸਪ ਗਤੀਵਿਧੀਆਂ ਦੀ ਪੇਸ਼ਕਸ਼ ਕਰਦਾ ਹੈ | ਇਸ ਸਮੇਂ ਡਾਇਰੈਕਟਰ ਮਾਲਵਿੰਦਰ ਕੌਰ ਨੇ ਕਿਹਾ ਕੈਂਪ ਇਕ ਐਸਾ ਸੁਰੱਖਿਅਤ ਅਤੇ ਪਿਆਰ ਭਰਿਆ ਵਾਤਾਵਰਣ ਦਿੰਦਾ ਹੈ | ਜਿੱਥੇ ਵਿਦਿਆਰਥੀ ਆਪਣੀ ਸ਼ਖ਼ਸੀਅਤ ਨੂੰ ਵਿਕਸਤ ਕਰ ਸਕਣ | ਅਸੀਂ ਚਾਹੁੰਦੇ ਹਾਂ ਕਿ ਕੈਂਪ ਉਨ੍ਹਾਂ ਨੂੰ ਇਕ ਐਸਾ ਪਲੇਟਫਾਰਮ ਦੇਵੇ, ਜਿੱਥੇ ਉਹ ਆਤਮ ਵਿਸ਼ਵਾਸ ਹਾਸਲ ਕਰ ਸਕਣ | ਕੈਂਪ ਦੀ ਸਮਾਪਤੀ 12 ਜੂਨ ਨੂੰ ਹੋਵੇਗੀ |