08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੈਪਸੂਲ ਬਰਾਮਦ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-06-2025
ਨਥਾਣਾ, 2 ਜੂਨ (ਗੁਰਦਰਸ਼ਨ ਲੁੁੱਧੜ)-ਥਾਣਾ ਨਥਾਣਾ ਦੀ ਪੁਲੀਸ ਵਲੋਂ ਜਨਿੰਦਰ ਕੁਮਾਰ ਵਾਸੀ ਭੁੱਚੋ ਮੰਡੀ ਪਾਸੋਂ ਵੱਡੀ ਮਾਤਰਾ ਵਿਚ ਕੈਪਸੂਲ ਬਰਾਮਦ ਕੀਤੇ ਜਾਣ ਉਪਰੰਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਮੈਡੀਕਲ ਸਟੋਰ ਚਲਾਉਣ ਦਾ ਕੰਮ ਕਰਦਾ ਹੈ, ਪਰ ਪੁਲਿਸ ਨੂੰ ਮੁਖ਼ਬਰੀ ਦੇ ਆਧਾਰ 'ਤੇ ਪਤਾ ਲੱਗਿਆ ਕਿ ਉਸ ਨੇ ਆਪਣੇ ਕਿਰਾਏ 'ਤੇ ਲਏ ਚੁਬਾਰੇ ਵਿਚ ਵੱਡੀ ਮਾਤਰਾ 'ਚ ਪਰੈਗਾਬੈਲਿਨ ਕੈਪਸੂਲ ਸਟੋਰ ਕੀਤੇ ਹੋਏ ਹਨ, ਜੋ ਡਿਪਟੀ ਕਮਿਸ਼ਨਰ ਬਠਿੰਡਾ ਦੇ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਹੈ | ਥਾਣਾ ਨਥਾਣਾ ਦੀ ਪੁਲੀਸ ਨੇ ਮੁਖ਼ਬਰੀ ਦੇ ਆਧਾਰ 'ਤੇ ਮਾਰੇ ਗਏ ਛਾਪੇ ਉਪਰੰਤ ਉਕਤ ਵਿਅਕਤੀ ਪਾਸੋਂ ਵੱਡੀ ਮਾਤਰਾ ਵਿਚ ਕੈਪਸੂਲ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ 10 ਰੋਜ਼ਾ 'ਸਿਨਰਜੀ' ਸਮਰ ਕੈਂਪ ਸ਼ੁਰੂ ਅਗਲੀ ਖ਼ਬਰ ਬਠਿੰਡਾ ਦੇ ਬੱਸ ਅੱਡੇ ਦੀ ਤਬਦੀਲੀ ਰੋਕਣ ਲਈ ਡੀ.ਸੀ. ਨੂੰ ਮਿਲੀ ਜਮਹੂਰੀ ਅਧਿਕਾਰ ਸਭਾ
Ad Position 24