08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਫਲੈਟ ਬਣਾਉਣ ਦਾ ਝਾਂਸਾ ਦੇ ਕੇ ਠੱਗੇ 2 ਲੱਖ 65 ਹਜ਼ਾਰ

Ad Position 21
No active advertisement
ਅਜੀਤ ਡੈਸਕ 03-06-2025
ਬਠਿੰਡਾ, 2 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਇਕ ਕੰਪਨੀ ਦੇ ਡਾਇਰੈਕਟਰ ਵਲੋਂ ਫਲੈਟ ਬਣਾਉਣ ਦੇ ਨਾਮ 'ਤੇ ਇਕ ਵਿਅਕਤੀ ਤੋਂ 2 ਲੱਖ 65 ਹਜ਼ਾਰ 880 ਰੁਪਏ ਦੀ ਠੱਗੀ ਕੀਤੀ ਗਈ ਹੈ | ਪੁਲਿਸ ਨੇ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੰਪਨੀ ਦੇ ਡਾਇਰੈਕਟਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਮੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਬਿੰਨੀ ਮਿੱਤਲ ਵਾਸੀ ਪਾਵਰ ਹਾਊਸ ਰੋਡ ਨੇ ਦੱਸਿਆ ਕਿ ਉਸ ਨੇ ਫਲੈਟ ਤਿਆਰ ਕਰਵਾਉਣ ਬਦਲੇ ਇੰਦਰਾ ਇਨਫਰਾਟੈਕ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ ਡਾਇਰੈਕਟਰ ਸਿਧਾਰਥ ਬਾਂਸਲ ਨਾਲ ਗੱਲ ਕੀਤੀ ਸੀ | ਪੀੜਤ ਨੇ ਦੱਸਿਆ ਕਿ ਡਾਇਰੈਕਟਰ ਨੇ ਫਲੈਟ ਬਣਾਉਣ ਦੇ ਬਦਲੇ 'ਚ ਉਸ ਤੋਂ 2 ਲੱਖ 65 ਹਜ਼ਾਰ 880 ਰੁਪਏ ਲੈ ਲਏ, ਪਰ ਅਜੇ ਤੱਕ ਫਲੈਟ ਬਣਾ ਕੇ ਨਹੀ ਦਿੱਤਾ | ਇਸ ਤਰ੍ਹਾਂ ਮੁਲਜ਼ਮ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ | ਥਾਣਾ ਕੈਨਾਲ ਕਾਲੋਨੀ ਪੁਲਿਸ ਵਲੋਂ ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਕਿਸਾਨੀ ਦਾ ਭਵਿੱਖ ਬਚਾਉਣ ਲਈ ਲੜਾਈ ਜਾਰੀ ਰਹੇਗੀ-ਜਗਜੀਤ ਸਿੰਘ ਡੱਲੇਵਾਲ ਅਗਲੀ ਖ਼ਬਰ ਭਾਜਪਾ ਆਗੂ ਬੀਬਾ ਪਰਮਪਾਲ ਕੌਰ ਨੇ ਨਰਿੰਦਰਦੀਪ ਸਿੰਘ ਨਨੂੰ ਦੀ ਮੌਤ 'ਤੇ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ
Ad Position 24