08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੰਜਾਬ ਤੇ ਕਿਸਾਨੀ ਦਾ ਭਵਿੱਖ ਬਚਾਉਣ ਲਈ ਲੜਾਈ ਜਾਰੀ ਰਹੇਗੀ-ਜਗਜੀਤ ਸਿੰਘ ਡੱਲੇਵਾਲ

Ad Position 21
No active advertisement
ਅਜੀਤ ਡੈਸਕ 03-06-2025
ਬਠਿੰਡਾ, 2 ਜੂਨ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ, ਪੰਜਾਬੀਆਂ ਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤੇ ਉਸੇ ਰਾਹ 'ਤੇ ਹੁਣ ਸੂਬੇ ਦੀ ਮਾਨ ਸਰਕਾਰ ਚੱਲ ਰਹੀ ਹੈ, ਪਰ ਪੰਜਾਬ ਅਤੇ ਕਿਸਾਨੀ ਦਾ ਭਵਿੱਖ ਬਚਾਉਣ ਲਈ ਉਨ੍ਹਾਂ ਦੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਜ਼ਿਲੇ੍ਹ ਦੇ ਪਿੰਡ ਘਸੋਖਾਨਾ 'ਚੋਂ ਜਬਰੀ ਕੱਢੀ ਜਾ ਰਹੀ ਪਾਈਪਲਾਈਨ ਦੇ ਮਾਮਲੇ 'ਚ ਸਥਾਨਕ ਟੀਚਰ ਹੋਮ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੌੜ ਮੰਡੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਘਸੋਖਾਨਾ ਦੇ ਵਿਚਕਾਰੋਂ ਪਾਈਪਲਾਈਨ ਕੱਢੀ ਜਾ ਰਹੀ ਹੈ, ਜਦਕਿ ਪਿੰਡ ਦੇ ਲੋਕ ਪਿੰਡ ਦੇ ਬਾਹਰੋਂ ਪਾਈਪਲਾਈਨ ਕੱਢਣ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਤੇ ਪ੍ਰਸ਼ਾਸਨ ਆਪਣੀ ਜ਼ਿੱਦ 'ਤੇ ਅੜੇ ਹੋਏ ਹਨ | ਡੱਲੇਵਾਲ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਵਿਰੋਧ ਕਰਦੇ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ ਤੇ ਉੱਥੇ ਭੁੱਖ ਹੜਤਾਲ 'ਤੇ ਬੈਠੇ ਕਿਸਾਨਾਂ 'ਚੋਂ 3 ਦੀ ਸਿਹਤ ਵਿਗੜ ਚੁੱਕੀ ਹੈ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਜਬਰੀ ਚੁੱਕ ਕੇ ਮੁਕਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਹੈ, ਪਰ ਉਨ੍ਹਾਂ ਉੱਥੇ ਵੀ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ | ਉਨ੍ਹਾਂ ਕਿਹਾ ਕਿ ਹਰ ਵਰਗ ਦੀ ਆਵਾਜ਼ ਨੂੰ ਪੁਲਿਸ ਰਾਹੀਂ ਦਬਾ ਕੇ ਪੰਜਾਬ ਸਰਕਾਰ ਸੂਬੇ ਨੂੰ ਪੁਲਿਸ ਰਾਜ 'ਚ ਤਬਦੀਲ ਕਰਨ ਦੇ ਰਾਹ ਤੁਰੀ ਹੋਈ ਹੈ ਤੇ ਕਿਸਾਨਾਂ ਦੇ ਮਾਮਲੇ 'ਚ ਦੋਹਰੀ ਨੀਤੀ ਖੇਡ ਰਹੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਡੱਲੇਵਾਲ ਨੇ ਕਿਹਾ ਕਿ ਕਿਸਾਨੀ ਮਸਲਿਆਂ ਦੇ ਹੱਲ ਲਈ ਚੱਲ ਰਹੇ ਸੰਘਰਸ਼ਾਂ ਨੂੰ ਕਿਸੇ ਵੀ ਹਾਲਤ 'ਚ ਠੱਲਿ੍ਹਆ ਨਹੀਂ ਜਾਵੇਗਾ ਤੇ ਜਿਹੜੀ ਨੀਤੀ 'ਤੇ ਸਰਕਾਰ ਚੱਲੇਗੀ, ਉਸ ਨੀਤੀ ਦਾ ਉਸੇ ਤਰੀਕੇ ਨਾਲ ਕਿਸਾਨ ਜਵਾਬ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਣ ਦਿਵਸ 'ਤੇ ਹਰ ਸਕੂਲ ਵਿਚ ਤਿ੍ਵੇਣੀ ਜਾਂ ਪੰਚਵਟੀ ਬਾਗ਼ ਸਥਾਪਤ ਕੀਤਾ ਜਾਵੇਗਾ ਅਗਲੀ ਖ਼ਬਰ ਫਲੈਟ ਬਣਾਉਣ ਦਾ ਝਾਂਸਾ ਦੇ ਕੇ ਠੱਗੇ 2 ਲੱਖ 65 ਹਜ਼ਾਰ
Ad Position 24