ਮੌੜ ਮੰਡੀ, 2 ਜੂਨ (ਗੁਰਜੀਤ ਸਿੰਘ ਕਮਾਲੂ)-ਮੌੜ ਹਲਕੇ ਅੰਦਰ ਸਰਗਰਮ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਹਲਕੇ ਦੇ ਕੁਝ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਵਰਕਰਾਂ ਦੇ ਖੁਸ਼ੀ/ਗਮੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ ਭਰੀ, ਉਥੇ ਉਨ੍ਹਾਂ ਨੇ ਲੋਕ ਮੁਸ਼ਕਿਲਾਂ ਸੁਣਦਿਆਂ ਉਨ੍ਹਾਂ ਦੇ ਜਲਦ ਹੱਲ ਦਾ ਯਕੀਨ ਵੀ ਦਿਵਾਇਆ | ਸਾਬਕਾ ਵਿਧਾਇਕ ਸਿੱਧੂ ਜੋ ਕਿ ਲੁਧਿਆਣਾ ਜ਼ਿਮਨੀ ਚੋਣ ਦੇ ਪ੍ਰਚਾਰ 'ਚੋਂ ਵਿਸ਼ੇਸ ਤੌਰ 'ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਤੇਜ ਸਿੰਘ ਜੋਧਪੁਰ ਦੀ ਧਰਮਪਤਨੀ ਬੀਬੀ ਬਲਦੇਵ ਕੌਰ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਪਿੰਡ ਜੋਧਪੁਰ ਪਾਖਰ ਪੁੱਜੇ ਸਨ | ਉਨ੍ਹਾਂ ਨੇ ਬਾਅਦ 'ਚ ਬੰਗੇਹਰ ਚੜ੍ਹਤ ਸਿੰਘ, ਮੌੜ ਚੜ੍ਹਤ ਸਿੰਘ ਆਦਿ ਪਿੰਡਾਂ ਦਾ ਵੀ ਦੌਰਾ ਕੀਤਾ ਅਤੇ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰੀ | ਇਸ ਮੌਕੇ ਲੋਕਾਂ ਨੇ ਕਈ ਨਿੱਜੀ ਅਤੇ ਜਨਤਕ ਮੁਸ਼ਿਕਲਾਂ ਦੀ ਉਨ੍ਹਾਂ ਕੋਲ ਗੁਹਾਰ ਲਗਾਈ, ਜਿਸ 'ਤੇ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਲਈ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਹੱਲ ਕਰਵਾਉਣ ਦਾ ਯਤਨ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਸੁਰਿੰਦਰ ਨੰਬਰਦਾਰ ਡੂੰਮਵਾਲੀ, ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ ਮੌੜ, ਰਾਜਿੰਦਰ ਸਿੰਘ ਜੋਧਪੁਰ ਸਾਬਕਾ ਬਲਾਕ ਪ੍ਰਧਾਨ, ਸੁਖਮੰਦਰ ਸਿੰਘ ਜੋਧਪੁਰ ਤੋਂ ਇਲਾਵਾ ਤਲਵੰਡੀ ਹਲਕੇ ਦੇ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਮਨਜੀਤ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਭੋਲਾ ਸਿੰਘ ਕਲਾਲਵਾਲਾ, ਜੱਗਾ ਸਿੰਘ ਬੰਗੀ, ਪ੍ਰਕਾਸ਼ ਸਿੰਘ ਬਿੱਟੂ, ਬਲਵੰਤ ਸਿੰਘ ਲੇਲੇਵਾਲਾ, ਮਨਪ੍ਰੀਤ ਸ਼ੇਖਪੁਰਾ, ਗੁਰਮੇਲ ਲਾਲੇਆਨਾ, ਜਸਪਾਲ ਸਿੰਘ ਭਗਵਾਨਪੁਰਾ, ਸਤਨਾਮ ਸਿੰਘ ਲੇਲੇਵਾਲਾ, ਸੁਰਜੀਤ ਸ਼ਰਮਾ ਜਗਾ ਰਾਮ ਤੀਰਥ ਆਦਿ ਆਗੂ ਮੌਜੂਦ ਸਨ |