ਲਹਿਰਾਗਾਗਾ, 7 ਸਤੰਬਰ (ਅਸ਼ੋਕ ਗਰਗ) - ਬੇਸ਼ੱਕ ਮੀਂਹ ਕੱਲ੍ਹ ਤੋਂ ਰੁਕ ਗਿਆ ਹੈ ਪਰ ਮੀਂਹ ਕਾਰਨ ਲੋਕਾਂ ਦੇ ਮਕਾਨ ਢਹਿ ਢੇਰੀ ਹੋ ਰਹੇ ਹਨ | ਨੇੜਲੇ ਪਿੰਡ ਅਲੀਸ਼ੇਰ ਵਿਖੇ ਭੱਠੇ ਉੱਪਰ ਮਜ਼ਦੂਰੀ ਦਾ ਕੰਮ ਕਰਦੇ ਹਾਕਮ ਦਾਸ ਪੁੱਤਰ ਵਰਖਾ ਦਾਸ ਦੇ ਘਰ ਦਾ ਫ਼ਰਸ਼ ਧਸ ਜਾਣ ਕਾਰਨ ਘਰ ਵਿਚ ਤਰੇੜਾਂ ਆ ਗਈਆਂ ਹਨ, ਲੈਂਟਰ ਕੰਧਾਂ ਨਾਲੋਂ ਅਲੱਗ ਹੋ ਗਿਆ ਅਤੇ ਪਸ਼ੂਆਂ ਵਾਲਾ ਬਰਾਂਡਾ ਢਹਿ ਢੇਰੀ ਹੋ ਗਿਆ ਪਰ ਪਸ਼ੂ ਦਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਪਰਿਵਾਰ ਨੇ ਆਪਣੇ ਬਚਾਅ ਲਈ ਹੁਣ ਗਵਾਂਢੀਆਂ ਦੇ ਘਰ ਸ਼ਰਨ ਲਈ ਹੈ | ਪਰਿਵਾਰ ਅਤਿ ਦੀ ਗ਼ਰੀਬੀ ਵਿਚ ਹੋਣ ਕਰ ਕੇ ਆਪਣਾ ਘਰ ਬਣਾਉਣ ਤੋਂ ਅਸਮਰਥ ਹਨ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਂਹ ਕਾਰਨ ਪਰਿਵਾਰ ਦੇ ਘਰ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ ਤਾਂ ਜੋ ਪਰਿਵਾਰ ਆਪਣੇ ਘਰ ਦੀ ਮੁੜ ਤੋਂ ਉਸਾਰੀ ਕਰ ਕੇ ਆਪਣੇ ਘਰ ਵਸੇਬਾ ਕਰ ਸਕੇ |