28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਆਂਗਣਵਾੜੀ ਵਰਕਰਾਂ ਵਲੋਂ ਫੂਡ ਸਪਲਾਈ ਦੇ ਕਾਰਡਾਂ ਦੀ ਪੜਤਾਲ ਕਰਨ ਤੋਂ ਕੋਰੀ ਨਾਂਹ

Ad Position 21
No active advertisement
ਅਜੀਤ ਡੈਸਕ 08-09-2025
ਭਗਤਾ ਭਾਈਕਾ, 7 ਸਤੰਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਅੰਦਰ ਹੋ ਰਹੀ ਫੂਡ ਸਪਲਾਈ ਵਿਭਾਗ ਦੇ ਕਾਰਡਾਂ ਦੀ ਈ-ਕੇਵਾਈਸੀ ਕਰਨ ਤੋਂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਕੋਰੀ ਨਾਂਹ ਕਰ ਦਿੱਤੀ ਦਿੱਤੀ ਹੈ | ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੀਨੀਅਰ ਸੂਬਾ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ 5 ਸਤੰਬਰ ਨੂੰ ਵਰਕਰਾਂ ਨੂੰ ਵਿਭਾਗ ਵਲੋਂ ਤੁਰੰਤ ਸੁਨੇਹੇ ਲਗਾਏ ਗਏ ਕਿ ਫ਼ੋਨ 'ਤੇ ਭੇਜੇ ਲਿੰਕ ਨੂੰ ਖ਼ੋਲ ਕੇ ਮੀਟਿੰਗ ਅਟੈਂਡ ਕੀਤੀ ਜਾਵੇ | ਵਰਕਰਾਂ ਨੇ ਵਿਭਾਗੀ ਹੁਕਮ ਅਨੁਸਾਰ ਮੀਟਿੰਗ ਅਟੈਂਡ ਕੀਤੀ | ਮੀਟਿੰਗ ਦੌਰਾਨ ਪਤਾ ਲੱਗਿਆ ਕਿ ਫੂਡ ਸਪਲਾਈ ਵਿਭਾਗ ਦੇ ਚੱਲ ਰਹੇ ਨੀਲੇ ਕਾਰਡ (ਆਟਾ-ਦਾਲ ਸਕੀਮ) ਵਿਚ ਦਰਜ ਲਾਭਪਾਤਰੀਆਂ ਦੀ ਰੀਕੇ ਈ-ਕੇਵਾਈਸੀ ਆਂਗਣਵਾੜੀ ਵਰਕਰਾਂ ਨੂੰ ਸੌਂਪੀ ਜਾ ਰਹੀ ਹੈ | ਯੂਨੀਅਨ ਆਗੂ ਨੇ ਉਕਤ ਹੁਕਮਾਂ ਦਾ ਸਖ਼ਤ ਵਿਰੋਧ ਕਰਦਿਆਂ ਆਖਿਆ ਕਿ ਈ-ਕੇਵਾਈਸੀ ਦਾ ਕੰਮ ਡਿਪੂ ਹੋਲਡਰਾਂ ਦਾ ਹੈ | ਯੂਨੀਅਨ ਆਗੂ ਸਿੰਦਰਪਾਲ ਕੌਰ ਨੇ ਦੱਸਿਆ ਕਿ ਆਂਗਣਵਾੜੀ ਮੁਲਾਜ਼ਮਾਂ ਕੋਲ ਤਾਂ ਵਿਭਾਗ ਦੇ ਪਹਿਲਾ ਹੀ ਇੰਨੇ ਕੰਮ ਹਨ ਜੋ ਕਿ ਵਰਕਰ ਸਰਕਾਰੀ ਫ਼ੋਨ ਦਿੱਤੇ ਬਿਨਾਂ ਹੀ ਆਪਣੇ ਫ਼ੋਨ 'ਤੇ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਵਿਭਾਗ ਆਪਣੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਵਾਪਸ ਲਵੇ ਤਾਂ ਕਿ ਆਂਗਣਵਾੜੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ | ਜੇਕਰ ਸਰਕਾਰ ਨੇ ਆਪਣੇ ਇਹ ਹੁਕਮ ਵਾਪਸ ਨਾ ਲਏ ਤਾਂ ਸੂਬਾ ਪ੍ਰਧਾਨ ਰੀਮਾ ਰਾਣੀ ਰੋਪੜ ਅਤੇ ਸਾਰੀ ਸੂਬਾ ਕਮੇਟੀ ਦੀ ਅਗਵਾਈ ਹੇਠ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰ ਹੈਲਪਰ ਵਿਰੋਧ ਕਰਨ ਦੇ ਨਾਲ-ਨਾਲ ਬਲਾਕ ਜ਼ਿਲ੍ਹਾ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਕੇ ਧਰਨੇ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਬਹਾਲ ਸਿੰਘ ਗਿੱਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਤਸਕਰ ਕਾਬੂ
Ad Position 24