ਸੰਗਤ ਮੰਡੀ, 7 ਸਤੰਬਰ (ਅੰਮਿ੍ਤਪਾਲ ਸ਼ਰਮਾ)- ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਸਵ. ਜਗਰੂਪ ਸਿੰਘ ਸੰਗਤ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਭਾਵਪੂਰਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਪਿੰਡ ਸੰਗਤ ਕਲਾਂ ਦੇ ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਇਲਾਕੇ ਦੇ ਪੰਚ, ਸਰਪੰਚ ਅਤੇ ਵੱਡੀ ਗਿਣਤੀ ਪਿੰਡ ਵਾਸੀ ਸ਼ਰਧਾਂਜਲੀਆਂ ਦੇਣ ਪੁੱਜੇ | ਅੰਤਿਮ ਅਰਦਾਸ ਤੋਂ ਬਾਅਦ ਜਗਰੂਪ ਸਿੰਘ ਦੇ ਕਰੀਬੀ ਰਿਸ਼ਤੇਦਾਰ ਜਤਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਵਲੋਂ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ, ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਕਾਂਗਰਸੀ ਵਿਧਾਇਕ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਅਕਾਲੀ ਵਿਧਾਇਕ ਅਤੇ ਮਨਪ੍ਰੀਤ ਇਆਲੀ ਸਾਬਕਾ ਵਿਧਾਇਕ ਵਲੋਂ ਜਗਰੂਪ ਸਿੰਘ ਸੰਗਤ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ ਗਏ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਗਏ ਹੋਣ ਕਾਰਨ ਉਨ੍ਹਾਂ ਵੱਲੋਂ ਭੇਜਿਆ ਸ਼ੋਕ ਸੰਦੇਸ਼ ਜਤਿੰਦਰ ਸਿੰਘ ਬਿੱਟੂ ਨੇ ਪੜ੍ਹ ਕੇ ਸੁਣਾਇਆ | ਇਸ ਮੌਕੇ ਗੁਰਚਰਨ ਸਿੰਘ ਓ.ਐਸ.ਡੀ., ਸੁਸ਼ੀਲ ਕੁਮਾਰ ਗੋਲਡੀ ਪ੍ਰਧਾਨ ਨਗਰ ਕੌਂਸਲ ਸੰਗਤ, ਗੁਰਪ੍ਰੀਤ ਸਿੰਘ ਪੀਰਕੋਟ ਸਾਬਕਾ ਚੇਅਰਮੈਨ ਮੌੜ, ਗੁਰਪ੍ਰੀਤ ਸਿੰਘ ਗਿੱਲ ਐਸ.ਪੀ. ਬਠਿੰਡਾ, ਬਲਜੀਤ ਸਿੰਘ ਰਿਟਾ. ਐਸ.ਪੀ., ਅਮਰਜੀਤ ਸਿੰਘ ਰਿਟਾ. ਐਸ.ਪੀ., ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ, ਮਨਜੀਤ ਸਿੰਘ ਕਿਲੀ ਰਿਟਾ.ਇੰਸਪੈਕਟਰ, ਗੁਰਪਾਲ ਸਿੰਘ ਰਿਟਾ. ਥਾਣੇਦਾਰ, ਅਕਾਲੀ ਆਗੂ ਮੈਂਬਰ ਸਿੰਘ ਮਛਾਣਾ, ਗੁਰਤੇਜ ਸਿੰਘ ਦਾਨੇਵਾਲੀਆ ਸਾਬਕਾ ਚੇਅਰਮੈਨ ਲੈਂਡ ਮਾਰਗੇਜ਼ ਬੈਂਕ (ਰਾਜ.), ਅਕਾਲੀ ਆਗੂ ਨਿਰਮਲ ਸਿੰਘ ਸੰਧੂ, ਜਸਵਿੰਦਰ ਸਿੰਘ ਘੁੱਦਾ, ਗੁਰਦੀਪ ਸਿੰਘ ਕੋਟਸ਼ਮੀਰ, ਸੁਰਿੰਦਰ ਕੁਮਾਰ ਛਿੰਦੀ ਭਾਜਪਾ ਆਗੂ, ਹਰਦੀਪ ਸਿੰਘ ਜੈਸਿੰਘ ਵਾਲਾ ਸਾਬਕਾ ਚੇਅਰਮੈਨ ਸੰਗਤ, ਹਰਦੇਵ ਸਿੰਘ ਬਾਹੋ ਯਾਤਰੀ ਸਾਬਕਾ ਚੇਅਰਮੈਨ, ਕਾਂਗਰਸੀ ਆਗੂ ਜੀਵਨਜੋਤ ਕੌਰ, ਜਗਤਾਰ ਸਿੰਘ ਸਾਬਕਾ ਸਰਪੰਚ ਪਥਰਾਲਾ, ਲਖਵੀਰ ਸਿੰਘ ਸਾਬਕਾ ਬਲਾਕ ਸੰਮਤੀ ਚੇਅਰਮੈਨ, ਹਿਰਦੈ ਰਾਮ ਜੱਸੀ ਸਾਬਕਾ ਚੇਅਰਮੈਨ, ਕਾਂਗਰਸੀ ਆਗੂ ਖੁਸ਼ਬਾਜ਼ ਸਿੰਘ ਜਟਾਣਾ, ਗੁਰਇਕਬਾਲ ਸਿੰਘ ਚਹਿਲ ਬਠਿੰਡਾ, ਜਸਵੀਰ ਸਿੰਘ ਮਹਿਰਾਜ ਭਾਜਪਾ ਆਗੂ, ਮਾ.ਹਰਮੰਦਰ ਸਿੰਘ ਸਿੱਧੂ, ਭੋਲਾ ਸਿੰਘ ਗਿੱਲ ਪੱਤੀ, ਡਾ. ਬਿੰਦਰਪਾਲ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਭਗਵਾਨਗੜ੍ਹ, ਗੁਰਜੀਤ ਸਿੰਘ ਸਰਪੰਚ ਗਹਿਰੀ ਬੁੱਟਰ, ਸਾਬਕਾ ਸਰਪੰਚ ਹਰਵਿੰਦਰ ਸਿੰਘ ਨੀਟਾ ਢਿੱਲੋਂ ਬਾਜਕ, ਜਥੇਦਾਰ ਭੋਲਾ ਸਿੰਘ ਜੰਗੀਰਾਣਾ, ਗੁਰਵਿੰਦਰ ਸਿੰਘ ਗੋਰਾ ਮੁਹਾਲਾਂ, ਬਲਜੀਤ ਸਿੰਘ ਘੁੱਦਾ ਅਕਾਲੀ ਦਲ ਮਾਨ, ਹਰਪਾਲ ਸਿੰਘ ਸਿੱਧੂ, ਕਾਂਗਰਸੀ ਆਗੂ ਰਾਜਾ ਸਿੰਘ ਸੰਗਤ, ਤੇਜਾ ਸਿੰਘ ਗਹਿਰੀ ਭਾਗੀ ਸਾਬਕਾ ਚੇਅਰਮੈਨ, ਆਦਿ ਮੌਜੂਦ ਸਨ |