28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਸ੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਸ਼ਹਿਰ 'ਚ ਕੱਢੀ ਕਲਸ਼ ਯਾਤਰਾ

Ad Position 21
No active advertisement
ਅਜੀਤ ਡੈਸਕ 08-09-2025
ਗੋਨਿਆਣਾ, 7 ਸਤੰਬਰ (ਲਛਮਣ ਦਾਸ ਗਰਗ): ਸਥਾਨਕ ਸ਼੍ਰੀ ਪੰਚਾਇਤੀ ਗਊਸ਼ਾਲਾ ਵਿਖੇ ਗਊਸ਼ਾਲਾ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼੍ਰੀ-ਸ਼੍ਰੀ 1008 ਸਵਾਮੀ ਸ਼੍ਰੀ ਕੇਸ਼ਵਾਨੰਦ ਦੀ 17ਵੀਂ ਬਰਸੀ ਮੌਕੇ ਸ਼੍ਰੀ-ਸ਼੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਸ਼੍ਰੀ ਸੁਰੇਸ਼ ਮੁਨੀ ਦੀ ਅਗਵਾਈ 'ਚ ਸ਼੍ਰੀ ਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ | ਇਸ ਸ਼੍ਰੀ ਮਦ ਭਾਗਵਤ ਕਥਾ ਦੀ ਸ਼ੁਰੂਆਤ ਅੱਜ ਸ਼ਾਮ ਪੰਚਾਇਤੀ ਗਊਸ਼ਾਲਾ ਤੋਂ ਕਲਸ਼ ਯਾਤਰਾ ਕੱਢ ਕੇ ਕੀਤੀ ਗਈ ਜਿਸ ਵਿਚ ਭਾਰੀ ਗਿਣਤੀ ਵਿਚ ਮਹਿਲਾਵਾਂ ਨੇ ਆਪਣੇ ਸਿਰਾਂ 'ਤੇ ਕਲਸ਼ ਚੁੱਕ ਕੇ ਕਲਸ਼ ਯਾਤਰਾ ਕੱਢੀ ਤੇ ਇਸ ਯਾਤਰਾ ਵਿਚ ਭਗਵਾਨ ਸ਼ਿਵ ਭੋਲੇ ਦਾ ਸਰੂਪ ਤਿਆਰ ਕਰਕੇ ਬਹੁਤ ਸੰੁਦਰ ਝਾਕੀ ਸਾਰਿਆਂ ਦਾ ਮਨ ਮੋਹ ਰਹੀ ਸੀ | ਇਹ ਕਲਸ਼ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਪੰਚਾਇਤੀ ਗਊਸ਼ਾਲਾ ਵਿਖੇ ਸਮਾਪਤ ਹੋਈ | ਕਮੇਟੀ ਦੇ ਬੁਲਾਰੇ ਅਨੁਸਾਰ 8 ਤੋਂ 14 ਸਤੰਬਰ ਸ਼ਾਮ 03 ਤੋਂ 06 ਵਜੇ ਤੱਕ ਕਥਾਵਾਚਕ ਗੋਪਾਲ ਸ਼ਰਨ ਮਹਾਰਾਜ ਕਥਾ ਕਰਕੇ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਗਿਆਨ ਦੇਣਗੇ | ਇਹ ਵੀ ਦੱਸਿਆ ਗਿਆ ਕਿ 15 ਸਤੰਬਰ ਦਿਨ ਸੋਮਵਾਰ ਨੂੰ ਹਵਨ ਯੱਗ, ਗਊ ਮਾਤਾ ਪੂਜਨ ਅਤੇ ਭੰਡਾਰਾ ਵੀ ਹੋਵੇਗਾ | ਇਸ ਮੌਕੇ ਗੀਤਾ ਭਵਨ ਪੁਜਾਰੀ ਗਜ਼ੇਇੰਦਰ ਦੱਤ, ਪ੍ਰਧਾਨ ਪਿ੍ੰਸ ਰੋਮਾਣਾ, ਰਜਨੀਸ਼ ਕੁਮਾਰ ਰਾਜੂ, ਸੁਸ਼ੀਲ ਕੁਮਾਰ, ਰਾਜ ਕੁਮਾਰ ਲਿੱਲੀ, ਦਵਿੰਦਰ ਪ੍ਰਭਾਕਰ, ਸ਼ਾਸਤਰੀ, ਹੇਮ ਰਾਜ ਗੋਇਲ, ਵਿਕਾਸ, ਅਸ਼ੋਕ ਸਿੰਗਲਾ ਤੋਂ ਇਲਾਵਾ ਸਮੂਹ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਨੇ ਗਰੀਨ ਮਿਸ਼ਨ ਦੀ ਸਹਾਇਤਾ ਨਾਲ ਬੀੜ ਵਿਚ ਬੂਟੇ ਲਗਾਏ ਅਗਲੀ ਖ਼ਬਰ ਹੜ੍ਹ ਤੇ ਘਟੀਆ ਰਾਜਨੀਤੀ ਕਰਨ ਦੀ ਬਜਾਏ ਮਦਦ ਦੇਵੇ ਕੇਂਦਰ ਸਰਕਾਰ- ਸਰੂਪ ਸਿੰਘ
Ad Position 24