28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਅਕਾਲੀ ਆਗੂਆਂ ਨੇ ਗਰੀਨ ਮਿਸ਼ਨ ਦੀ ਸਹਾਇਤਾ ਨਾਲ ਬੀੜ ਵਿਚ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 08-09-2025
ਰਾਮਪੁਰਾ ਫੂਲ, 7 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ, ਸ਼ਹਿਰੀ ਪ੍ਰਧਾਨ ਸੱਤ ਪਾਲ ਗਰਗ, ਸਰਕਲ ਪ੍ਰਧਾਨ (ਪਟਿਆਲਾ ਮੰਡੀ) ਨਰੇਸ਼ ਗੋਇਲ ਸੀ.ਏ, ਸਰਕਲ ਪ੍ਰਧਾਨ (ਨਾਭਾ ਮੰਡੀ) ਹੈਪੀ ਬਾਂਸਲ ਅਤੇ ਉੱਘੇ ਟਰਾਂਸਪੋਰਟਰ ਪੀ.ਜੀ.ਆਰ ਗਰੁੱਪ ਦੇ ਨਿਰਮਲ ਸਿੰਘ ਬੁਰਜ ਗਿੱਲ ਨੇ ਅੱਜ ਉਚੇਚੇ ਤੌਰ 'ਤੇ ਫੂਲ ਰੋਡ 'ਤੇ ਵਣ ਵਿਭਾਗ ਦੇ ਬੀੜ ਵਿਚ ਪਹੁੰਚ ਕੇ ਗਰੀਨ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਬੂਟੇ ਲਗਾਏ | ਇਸ ਮੌਕੇ ਸਾਰੇ ਅਕਾਲੀ ਆਗੂਆਂ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਯਤਨਸ਼ੀਲ ਗਰੀਨ ਮਿਸ਼ਨ ਸੁਸਾਇਟੀ ਰਾਮਪੁਰਾ ਫੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਨਰੇਸ਼ ਗੋਇਲ ਸੀ.ਏ ਨੇ ਕਿਹਾ ਕਿ ਗ੍ਰੀਨ ਮਿਸ਼ਨ ਸੁਸਾਇਟੀ ਦੇ ਵਲੰਟੀਅਰਾਂ ਦਾ ਕੰਮ ਸ਼ਲਾਘਾਯੋਗ ਹੈ | ਉਹ ਲੰਬੇ ਸਮੇਂ ਤੋਂ ਨਿਰੰਤਰ ਸ਼ਹਿਰ ਅਤੇ ਬੀੜ ਵਿਚ ਬੂਟੇ ਲਾਉਣ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਨਤੀਜੇ ਸਾਰਥਿਕ ਨਿਕਲ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ, ਧਰਮਵੀਰ ਖੰਨਾ, ਦਲਜੀਤ ਸਿੰਘ ਸਿਧਾਣਾ, ਅਸੋਕ ਕੁਮਾਰ ਪ੍ਰੋਪਰਟੀ ਡੀਲਰ, ਕਾਕਾ ਚੱਕੀ ਵਾਲਾ, ਬੂਟਾ ਸਿੰਘ ਧੀਮਾਨ, ਜਗਸੀਰ ਸਿੰਘ ਧੀਮਾਨ, ਨਾਮਧਾਰੀ ਨਿਰਪਾਲ ਸਿੰਘ, ਮਾਸਟਰ ਸੰਦੀਪ ਕੁਮਾਰ, ਮਾਸਟਰ ਸੁਰੇਸ਼ ਕੁਮਾਰ, ਪ੍ਰੋਫੈਸਰ ਸੁਖਵਿੰਦਰ ਸਿੰਘ, ਹੈੱਡ ਮਾਸਟਰ ਗਗਨਦੀਪ ਸਿੰਘ, ਮਾਸਟਰ ਗੁਰਪਾਲ ਸਿੰਘ ਮੌੜ, ਨਾਜਰ ਸਿੰਘ ਨਾਫਰੀਆ, ਬਲਦੇਵ ਜਿੰਦਲ, ਜੀਵਨ ਗਰਗ ਆੜ੍ਹਤੀਆਂ, ਹਰਦੀਪ ਸਿੰਘ ਪਰਜਾਪਤ, ਕੁਲਦੀਪ ਸਿੰਘ ਪਰਜਾਪਤ, ਜੱਸੀ ਪਰਜਾਪਤ, ਅੰਮਿ੍ਤਪਾਲ ਵਿੱਕੀ, ਐਡਵੋਕੇਟ ਕਿ੍ਸ਼ਨ ਚੰਦ ਜੈਨ, ਗੁਰਗਿਆਨ ਸਿੰਘ ਜੇ.ਈ, ਮਨਜੀਤ ਸਿੰਘ ਮਲਟੀਮੈਲਟ, ਰਵੀ ਕੁਮਾਰ ਫਾਰਮਾਸਿਸਟ, ਅਨਮੋਲਪ੍ਰੀਤ ਸਿੰਘ, ਰਜਿੰਦਰ ਬਾਹੀਆ, ਸੁਰੇਸ਼ ਕੁਮਾਰ ਬਾਲਿਆਂਵਾਲੀ, ਅੰਗਰੇਜ਼ ਕੁਮਾਰ ਅਤੇ ਅਮਰਨਾਥ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੰਗੜਾ ਕਲਚਰ ਯੂਨੀਅਨ ਵਲੋਂ ਮੀਟਿੰਗ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਨੂੰ ਸਮਰਪਿਤ ਸ਼ਹਿਰ 'ਚ ਕੱਢੀ ਕਲਸ਼ ਯਾਤਰਾ
Ad Position 24