28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਭੰਗੜਾ ਕਲਚਰ ਯੂਨੀਅਨ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 08-09-2025
ਬਠਿੰਡਾ, 7 ਸਤੰਬਰ (ਪੱਤਰ ਪ੍ਰੇਰਕ)- ਭੰਗੜਾ ਕਲਚਰ ਯੂਨੀਅਨ ਬਠਿੰਡਾ ਦੀ ਮੀਟਿੰਗ ਬਠਿੰਡਾ ਵਿਖੇ ਹੋਈ, ਜਿਸ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਦਾ ਜਾਨੀ-ਮਾਲੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ | ਬੇਸ਼ੱਕ ਅਜੋਕੇ ਸਮੇਂ ਵੱਡੀ ਪੱਧਰ 'ਤੇ ਪੀੜਤਾਂ ਦੇ ਲਈ ਰਾਸ਼ਨ ਵਗ਼ੈਰਾ ਪਹੁੰਚ ਚੁੱਕਿਆ ਪਰ ਉਨ੍ਹਾਂ ਨੂੰ ਹੜ੍ਹਾਂ ਦਾ ਪਾਣੀ ਉੱਤਰਨ ਬਾਅਦ ਵੱਡੀਆਂ ਸਮੱਸਿਆਵਾਂ ਆਉਣਗੀਆਂ | ਇਸ ਕਰਕੇ ਭੰਗੜਾ ਕਲਚਰ ਯੂਨੀਅਨ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੋਨੂੰ ਜੈਜੀ, ਮੀਤ ਪ੍ਰਧਾਨ ਕੁਲਦੀਪ ਮੌੜ ਤੇ ਲੌਕੀਵੀਰ, ਚੇਅਰਮੈਨ ਰਾਜਾ ਭੁੱਲਰ, ਵਾਈਸ ਚੇਅਰਮੈਨ ਲੱਕੀ ਸ਼ਾਹ, ਸਰਪ੍ਰਸਤ ਬੰਟੀ ਸੰਧੂ, ਸੈਕਟਰੀ ਲਵਦੀਪ ਸ਼ਰਮਾ, ਪ੍ਰੈਸ ਸਕੱਤਰ ਲਾਡੀ ਸ਼ਾਹ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਪਾਕਿ ਨੂੰ ਇਕ ਵਾਰ ਫਿਰ ਭਾਰੀ ਹੜ੍ਹ ਦੀ ਦਿੱਤੀ ਚਿਤਾਵਨੀ <br/> ਅਗਲੀ ਖ਼ਬਰ ਅਕਾਲੀ ਆਗੂਆਂ ਨੇ ਗਰੀਨ ਮਿਸ਼ਨ ਦੀ ਸਹਾਇਤਾ ਨਾਲ ਬੀੜ ਵਿਚ ਬੂਟੇ ਲਗਾਏ
Ad Position 24