28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਭਾਰਤ ਨੇ ਪਾਕਿ ਨੂੰ ਇਕ ਵਾਰ ਫਿਰ ਭਾਰੀ ਹੜ੍ਹ ਦੀ ਦਿੱਤੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 08-09-2025

ਅੰਮਿ੍ਤਸਰ, 7 ਸਤੰਬਰ (ਸੁਰਿੰਦਰ ਕੋਛੜ)-ਭਾਰਤ ਨੇ ਇਕ ਵਾਰ ਫਿਰ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਰਾਹੀਂ ਪਾਕਿਸਤਾਨ ਨੂੰ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ | ਲਹਿੰਦੇ ਪੰਜਾਬ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਨੇ ਇਹ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤੀ ਚਿਤਾਵਨੀ ਮੁਤਾਬਿਕ ਸਤਲੁਜ ਦਰਿਆ 'ਚ ਪਾਣੀ ਦਾ ਵਹਾਅ ਹੋਰ ਵਧੇਗਾ | ਪਾਕਿ ਦੇ ਜਲ ਸਰੋਤ ਮੰਤਰਾਲੇ ਨੇ ਵੀ ਸੂਚਿਤ ਕੀਤਾ ਹੈ ਕਿ ਭਾਰਤ ਨੇ ਸਤਲੁਜ ਦਰਿਆ 'ਚ ਹਰੀਕੇ ਅਤੇ ਫ਼ਿਰੋਜ਼ਪੁਰ ਵਿਖੇ ਉੱਚ ਪੱਧਰ ਦੇ ਹੜ੍ਹਾਂ ਨੂੰ ਦਰਜ ਕਰਨ ਬਾਰੇ ਪਾਕਿ ਨੂੰ ਸੁਚੇਤ ਕੀਤਾ ਹੈ | ਉੱਧਰ, ਲਹਿੰਦੇ ਪੰਜਾਬ ਸੂਬੇ 'ਚ ਮੁਲਤਾਨ ਜ਼ਿਲ੍ਹੇ ਦੇ ਜਲਾਲਪੁਰ ਪੀਰਵਾਲਾ 'ਚ ਹੜ੍ਹ ਪੀੜਤਾਂ ਨੂੰ ਲਿਆ ਰਹੇ ਬਚਾਅ ਦਲ ਦੀ ਕਿਸ਼ਤੀ ਪਲਟਣ ਨਾਲ 5 ਹੜ੍ਹ ਪੀੜਤਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਇਕ ਔਰਤ ਅਤੇ 4 ਬੱਚੇ ਸ਼ਾਮਿਲ ਹਨ | ਕਿਸ਼ਤੀ 'ਤੇ ਲਗਭਗ 30 ਲੋਕ ਸਵਾਰ ਸਨ |
ਲਹਿੰਦੇ ਪੰਜਾਬ ਦੇ 41 ਲੱਖ ਲੋਕ ਹੋਏ ਪ੍ਰਭਾਵਿਤ
ਲਹਿੰਦੇ ਪੰਜਾਬ 'ਚ ਹੜ੍ਹਾਂ ਕਾਰਨ 41 ਲੱਖ ਲੋਕ ਪ੍ਰਭਾਵਿਤ ਹੋਏ ਹਨ | ਹੁਣ ਤੱਕ ਪਾਕਿ ਭਰ 'ਚ 907 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,044 ਲੋਕ ਜ਼ਖ਼ਮੀ ਹੋਏ ਹਨ | ਜ਼ਿਆਦਾਤਰ ਮੌਤਾਂ ਖ਼ੈਬਰ ਪਖਤੂਨਖਵਾ 'ਚ ਹੋਈਆਂ ਹਨ | ਲਹਿੰਦੇ ਪੰਜਾਬ 'ਚ 223, ਸਿੰਧ ਵਿਚ 58, ਬਲੋਚਿਸਤਾਨ ਵਿਚ 26 ਅਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ 41 ਲੋਕਾਂ ਦੀ ਮੌਤ ਹੋਈ ਹੈ | ਇਸ ਤੋਂ ਇਲਾਵਾ ਹੁਣ ਤੱਕ 6,180 ਜਾਨਵਰ ਮਾਰੇ ਗਏ ਹਨ ਅਤੇ 7,848 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ |

Ad Position 22
No active advertisement
ਪਿਛਲੀ ਖ਼ਬਰ ਚਿੱਟੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਭੰਗੜਾ ਕਲਚਰ ਯੂਨੀਅਨ ਵਲੋਂ ਮੀਟਿੰਗ
Ad Position 24