ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ 'ਚ ਦੋ ਵੱਖ-ਵੱਖ ਸੜਕ ਦੁਰਘਟਨਾਵਾਂ 'ਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਵਿੱਕੀ ਕੁਮਾਰ, ਰਾਜਿੰਦਰ ਕੁਮਾਰ ਅਤੇ ਸੰਦੀਪ ਗੋਇਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ¢ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ | ਸਥਾਨਕ ਨਿਊ ਸ਼ਕਤੀ ਨਗਰ 'ਚ ਇਕ ਬਜ਼ੁਰਗ ਵਿਅਕਤੀ ਜੋ ਸੜਕ ਪਾਰ ਕਰਨ ਸਮੇਂ ਮੋਟਰਸਾਈਕਲ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋ ਗਿਆ, ਜ਼ਖਮੀ ਦੀ ਪਹਿਚਾਣ ਰਮਨ ਕੁਮਾਰ (62) ਵਾਸੀ ਨਿਊ ਸ਼ਕਤੀ ਨਗਰ ਵਜੋਂ ਹੋਈ ਹੈ¢ ਇਕ ਹੋਰ ਘਟਨਾ ਸਥਾਨਕ ਮਾਲ ਰੋਡ 'ਤੇ ਵਾਪਰੀ, ਜਿਸ 'ਚ ਇਕ ਈ-ਰਿਕਸ਼ਾ ਅਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਸੁਖਦਰਸ਼ਨ ਸਿੰਘ, ਨਿਵਾਸੀ ਪ੍ਰਤਾਪ ਨਗਰ ਜ਼ਖਮੀ ਹੋਇਆ¢ ਇਸ ਤੋਂ ਇਲਾਵਾ ਸਥਾਨਕ ਬਠਿੰਡਾ ਗੋਨਿਆਣਾ ਰੋਡ 'ਤੇ ਹੋਮਲੈਂਡ ਦੇ ਸਾਹਮਣੇ ਦੋ ਮੋਟਰ ਸਾਈਕਲਾਂ ਦੀ ਟੱਕਰ 'ਚ ਭੋਲਾ ਸਿੰਘ ਵਾਸੀ ਗਿੱਲਪੱਤੀ ਜ਼ਖਮੀ ਹੋ ਗਿਆ | ਸਹਾਰਾ ਟੀਮ ਵਲੋਂ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ¢